ਕੋਰੋਨਾ ਤੋਂ ਠੀਕ ਹੋਏ ਲੋਕਾਂ 'ਚ ਆ ਰਹੀਆਂ ਹਨ ਚਮੜੀ ਰੋਗ ਤੋਂ ਲੈ ਕੇ ਵਾਲ ਝੜਨ ਤੱਕ ਦੀਆਂ ਸਮੱਸਿਆਵਾਂ

Monday, Jun 07, 2021 - 05:19 PM (IST)

ਨਵੀਂ ਦਿੱਲੀ- ਕੋਰੋਨਾ ਤੋਂ ਠੀਕ ਹੋ ਚੁਕੇ ਕਈ ਲੋਕਾਂ 'ਚ ਰੋਗ ਰੋਕੂ ਸਮਰੱਥਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਹਰਪੀਸ ਸੰਕਰਮਣ ਤੋਂ ਲੈ ਕੇ ਵਾਲ ਝੜਨ ਵਰਗੀਆਂ ਚਮੜੀ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਦੇ ਚਮੜੀ ਰੋਗ ਮਾਹਿਰਾਂ ਦਾ ਮੰਨਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਅਤੇ ਘਰ 'ਚ ਏਕਾਂਤਵਾਸ ਖ਼ਤਮ ਕਰਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਆਪਣੀ ਚਮੜੀ 'ਚ ਕਿਸੇ ਵੀ ਤਰ੍ਹਾਂ ਦੀ ਸੋਜ 'ਤੇ ਧਿਆਨ ਦੇਣਾ ਚਾਹੀਦਾ ਅਤੇ ਜੇਕਰ ਉਹ ਬੇਕਾਬੂ ਰੂਪ ਨਾਲ ਵੱਧਦੀ ਹੈ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਵੈਕਸੀਨ ਦੀ ਘਾਟ 'ਤੇ ਕੇਂਦਰ ਨੇ ਘੇਰਿਆ ਪੰਜਾਬ, ਕਿਹਾ- ਕੋਰੋਨਾ ਟੀਕਿਆਂ ਦੀ ਪੂਰੀ ਖੇਪ ਨਹੀਂ ਕੀਤੀ ਇਸਤੇਮਾਲ

ਦਿੱਲੀ ਸਥਿਤ ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਤਾਇਨਾਤ ਸੀਨੀਅਰ ਚਮੜੀ ਰੋਗ ਮਾਹਿਰ ਡਾ. ਡੀ.ਐੱਮ. ਮਹਾਜਨ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਚਮੜੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਬਹੁਤ ਸਾਰੇ ਮਰੀਜ਼ ਇਸ ਡਰ ਨਾਲ ਓ.ਪੀ.ਡੀ. ਦੇ ਚੱਕਰ ਲਗਾ ਰਹੇ ਹਨ ਕਿ ਕਿਤੇ ਉਨ੍ਹਾਂ ਨੂੰ ਬਲੈਕ ਫੰਗਸ ਤਾਂ ਨਹੀਂ ਹੋ ਗਿਆ। ਡਾ. ਮਹਾਜਨ ਅਨੁਸਾਰ, ਲੋਕਾਂ ਨੂੰ ਚਮੜੀ ਸੰਬੰਧੀ ਰੋਗਾਂ ਬਾਰੇ ਚੌਕਸ ਰਹਿਣਾ ਚਾਹੀਦਾ ਪਰ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ,''ਠੀਕ ਹੋ ਰਹੇ ਕਈ ਕੋਰੋਨਾ ਮਰੀਜ਼ਾਂ 'ਚ ਚਮੜੀ ਸੰਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ 'ਚ ਸਭ ਤੋਂ ਜ਼ਿਆਦਾ ਹਰਪੀਸ ਦੇ ਮਾਮਲੇ ਹਨ। ਬਹੁਤ ਸਾਰੇ ਮਰੀਜ਼ ਜਿਨ੍ਹਾਂ ਹੀ ਇਹ ਪੁਰਾਣੀ ਸਮੱਸਿਆ ਹੈ, ਹਰਪੀਸ ਦਾ ਸੰਕਰਮਣ ਮੁੜ ਉਭਰ ਰਿਹਾ ਹੈ ਅਤੇ ਹੋਰ ਲੋਕਾਂ 'ਚ ਇਸ ਲਈ ਨਵੇਂ ਮਾਮਲੇ 'ਚ ਦੇਖਣ ਨੂੰ ਮਿਲ ਰਹੇ ਹਨ। ਦੋਵੇਂ ਹੀ ਸਥਿਤੀ 'ਚ, ਰੋਗ ਰੋਕੂ ਸਮਰੱਥਾ ਘੱਟ ਹੋਣੀ ਇਸ ਦਾ ਕਾਰਨ ਹੈ।''

ਇਹ ਵੀ ਪੜ੍ਹੋ : ਜੁਲਾਈ 'ਚ ਆ ਸਕਦੀ ਹੈ ਭਾਰਤ ਦੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ, ਇੰਨੇ ਰੁਪਏ 'ਚ ਲੱਗਣਗੀਆਂ ਦੋਵੇਂ ਖ਼ੁਰਾਕਾਂ


DIsha

Content Editor

Related News