ਬੱਸ ਨਾਲ ਟਕਰਾਉਣ ਤੋਂ ਬਾਅਦ ਚਾਹ ਦੀ ਦੁਕਾਨ ''ਤੇ ਪਲਟਿਆ ਟੈਂਕਰ, 4 ਲੋਕਾਂ ਦੀ ਮੌਤ
Thursday, Aug 22, 2024 - 11:33 AM (IST)

ਬਰਹਾਮਪੁਰ (ਭਾਸ਼ਾ)- ਓਡੀਸ਼ਾ ਦੇ ਗੰਜਾਮ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇਕ ਬੱਸ ਨਾਲ ਟਕਰਾਉਣ ਤੋਂ ਬਾਅਦ ਟੈਂਕਰ ਸੜਕ ਕਿਨਾਰੇ ਬਣੀ ਚਾਹ ਦੀ ਦੁਕਾਨ 'ਤੇ ਪਲਟ ਗਿਆ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਹਿੰਜਿਲੀ ਕੋਲ ਸਮਰਝੋਲਾ 'ਚ ਨੈਸ਼ਨਲ ਹਾਈਵੇਅ 59 'ਤੇ ਹੋਇਆ। ਉਸ ਨੇ ਦੱਸਿਆ ਕਿ ਬੱਸ ਭਵਾਨੀਪਟਨਾ ਤੋਂ ਬਰਹਾਮਪੁਰ ਵੱਲ ਜਾ ਰਹੀ ਸੀ, ਜਦੋਂ ਕਿ ਟੈਂਕਰ ਅਸਕਾ ਵੱਲ ਜਾ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਬੱਸ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਚਾਹ ਦੀ ਦੁਕਾਨ 'ਤੇ ਬੈਠਕ ਹੋਰ ਤਿੰਨ ਲੋਕ ਵੀ ਮਾਰੇ ਗਏ। ਇਸ ਘਟਨਾ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਐੱਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਸ ਸੁਪਰਡੈਂਟ ਜਗਮੋਹਨ ਮੀਣਾ ਨੇ ਕਿਹਾ,''ਇਸ ਘਟਨਾ 'ਚ ਕੁੱਲ 4 ਲੋਕਾਂ ਦੀ ਮੌਤ ਹੋਈ ਹੈ।'' ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8