ਬਲੈਕ ਫੰਗਸ ਤੋਂ ਬਾਅਦ ਹੁਣ ਹੱਡੀਆਂ ਗਲਾਉਣ ਵਾਲੀ ਬੀਮਾਰੀ ਦਾ ਹਮਲਾ, ਮੁੰਬਈ ’ਚ ਮਿਲੇ 3 ਮਰੀਜ਼
Tuesday, Jul 06, 2021 - 12:06 AM (IST)
ਮੁੰਬਈ – ਕੋਰੋਨਾ ਮਹਾਮਾਰੀ ਵਿਚਾਲੇ ਤਬਾਹੀ ਮਚਾਉਣ ਆਏ ਬਲੈਕ ਫੰਗਸ ਤੋਂ ਬਾਅਦ ਹੁਣ ਇਕ ਨਵੀਂ ਬੀਮਾਰੀ ਸਾਹਮਣੇ ਆਈ ਹੈ। ਬਲੈਕ ਫੰਗਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ ਹੁਣ ਅਵੈਸਕੁਲਰ ਨੇਕਰੋਸਿਸ ਭਾਵ ਬੋਨ ਡੈੱਥ ਦੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਨਵੀਂ ਬੀਮਾਰੀ ’ਚ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਗਲਨ ਲੱਗਦੀਆਂ ਹਨ।
ਇਹ ਵੀ ਪੜ੍ਹੋ: CISCE ਨੇ ਘਟਾਇਆ 10ਵੀਂ ਅਤੇ 12ਵੀਂ ਦਾ ਸਿਲੇਬਸ, ਕੋਵਿਡ ਕਾਰਨ ਲਿਆ ਫੈਸਲਾ
ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਅਵੈਸਕੁਲਰ ਨੇਕਰੋਸਿਸ ਦੇ 3 ਮਾਮਲੇ ਸਾਹਮਣੇ ਆਏ ਹਨ। 36 ਸਾਲਾਂ ਦੇ ਇਕ ਮਰੀਜ਼ ਨੂੰ ਕੋਰੋਨਾ ਤੋਂ ਠੀਕ ਹੋਣ ਦੇ 67 ਦਿਨ ਬਾਅਦ ਅਵੈਸਕੁਲਰ ਨੇਕਰੋਸਿਸ ਦੀ ਸ਼ਿਕਾਇਤ ਹੋਈ ਜਦਕਿ 2 ਹੋਰਨਾਂ ’ਚ ਕ੍ਰਮਵਾਰ 57 ਤੇ 55 ਦਿਨਾਂ ਬਾਅਦ ਇਸ ਦੇ ਲੱਛਣ ਦਿਖਾਈ ਦਿੱਤੇ। ਇਸ ਨਵੀਂ ਬੀਮਾਰੀ ਨੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਖਤਰਨਾਕ ਬੀਮਾਰੀ ਦੇ ਮਾਮਲੇ ਵਧ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।