ਬੀਜਦ ਦੀ ਹਾਰ ਤੋਂ ਬਾਅਦ ਵੀ.ਕੇ. ਪਾਂਡੀਅਨ ਨੇ ਸਰਗਰਮ ਰਾਜਨੀਤੀ ਛੱਡਣ ਦਾ ਕੀਤਾ ਐਲਾਨ
Sunday, Jun 09, 2024 - 05:44 PM (IST)
ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਦੇ ਮੌਜੂਦਾ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਕਰੀਬੀ ਸਹਿਯੋਗੀ ਅਤੇ ਬੀਜੂ ਜਨਤਾ ਦਲ (ਬੀਜਦ) ਦੇ ਸੀਨੀਅਰ ਨੇਤਾ ਵੀ.ਕੇ. ਪਾਂਡੀਅਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਸਰਗਰਮ ਰਾਜਨੀਤੀ ਛੱਡਣ ਦਾ ਐਲਾਨ ਕੀਤਾ। ਨੌਕਰਸ਼ਾਹ ਤੋਂ ਨੇਤਾ ਬਣੇ ਪਾਂਡੀਅਨ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ,''ਹੁਣ ਮੈਂ ਸਰਗਰਮ ਰਾਜਨੀਤੀ ਛੱਡਣ ਦਾ ਫ਼ੈਸਲਾ ਕੀਤਾ ਹੈ। ਜੇਕਰ ਇਸ ਫ਼ਰ 'ਚ ਮੈਂ ਕਿਸੇ ਨੂੰ ਕੋਈ ਠੇਸ ਪਹੁੰਚਾਈ ਹੋਵੇ ਤਾਂ ਮੈਨੂੰ ਮੁਆਫ਼ ਕਰ ਦਿਓ। ਜੇਕਰ ਮੇਰੇ ਖ਼ਿਲਾਫ਼ ਚਲਾਈ ਗਈ ਮੁਹਿੰਮ ਨੇ ਬੀਜੂ ਜਨਤਾ ਦਲ ਦੀ ਹਾਰ 'ਚ ਕੋਈ ਭੂਮਿਕਾ ਨਿਭਾਈ ਹੈ ਤਾਂ ਮੈਨੂੰ ਖੇਦ ਹੈ। ਇਸ ਲਈ ਮੈਂ ਸਾਰੇ ਬੀਜੂ ਪਰਿਵਾਰ ਤੋਂ ਮੁਆਫ਼ੀ ਮੰਗਦਾ ਹਾਂ।''
ਪਾਂਡੀਅਨ ਨੇ ਕਿਹਾ ਕਿ ਰਾਜਨੀਤੀ 'ਚ ਆਉਣ ਦਾ ਉਨ੍ਹਾਂ ਦਾ ਇਕਮਾਤਰ ਇਰਾਦਾ ਪਟਨਾਇਕ ਦੀ ਮਦਦ ਕਰਨਾ ਸੀ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਚੋਣ ਨਹੀਂ ਲੜੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 147 ਮੈਂਬਰੀ ਓਡੀਸ਼ਾ ਵਿਧਾਨ ਸਭਾ 'ਚ 78 ਸੀਟਾਂ ਜਿੱਤ ਕੇ ਬੀਜਦ ਦੇ 24 ਸਾਲ ਲੰਬੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ। ਉੱਥੇ ਹੀ ਪਟਨਾਇਕ ਦੀ ਅਗਵਾਈ ਵਾਲੀ ਪਾਰਟੀ ਨੇ 51 ਸੀਟਾਂ 'ਤੇ ਜਿੱਤ ਦਰਜ ਕੀਤੀ, ਕਾਂਗਰਸ ਨੂੰ 14 ਅਤੇ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਨੂੰ ਇਕ ਸੀਟ ਮਿਲੀ। ਬੀਜਦ ਰਾਜਦ 'ਚ ਲੋਕ ਸਭਾ ਦੀ ਇਕ ਵੀ ਸੀਟ ਨਹੀਂ ਜਿੱਤ ਸਕਿਆ। ਉੱਥੇ ਹੀ ਭਾਜਪਾ ਨੇ 20 ਅਤੇ ਕਾਂਗਰਸ ਨੇ (ਲੋਕ ਸਭਾ ਦੀ) ਇਕ ਸੀਟ 'ਤੇ ਜਿੱਤ ਦਰਜ ਕੀਤੀ। ਪਾਂਡੀਅਨ ਨੇ ਕਿਹਾ,''ਮੈਂ ਹਮੇਸ਼ਾ ਓਡੀਸ਼ਾ ਨੂੰ ਆਪਣੇ ਦਿਲ 'ਚ ਰਖਾਂਗਾ ਅਤੇ ਗੁਰੂ ਨਵੀਨ ਬਾਬੂ ਮੇਰੇ ਸਾਹ 'ਚ ਰਹਿਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8