ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ

Sunday, Apr 16, 2023 - 01:30 PM (IST)

ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ

ਪ੍ਰਯਾਗਰਾਜ- ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਹਾਂ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ, ਜਦੋਂ ਪੁਲਸ ਦੋਵਾਂ ਨੂੰ ਰੂਟੀਨ ਮੈਡੀਕਲ ਜਾਂਚ ਲਈ ਲੈ ਕੇ ਜਾ ਰਹੀ ਸੀ। ਉਸ ਸਮੇਂ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਤਿੰਨੋਂ ਹਮਲਾਵਰਾਂ ਨੂੰ ਪੁਲਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ ਸੀ। 

ਇਹ ਵੀ ਪੜ੍ਹੋ- Big Breaking: ਅਤੀਕ ਅਹਿਮਦ ਤੇ ਅਸ਼ਰਫ਼ ਦਾ ਗੋਲ਼ੀਆਂ ਮਾਰ ਕੇ ਕਤਲ

ਤਿੰਨੋਂ ਮੁਲਜ਼ਮਾਂ ਨੇ ਗੁਨਾਹ ਕੂਬਲਿਆ, ਦੱਸੀ ਕਤਲ ਦੀ ਵਜ੍ਹਾ

ਪੁੱਛ-ਗਿੱਛ ਦੌਰਾਨ ਤਿੰਨਾਂ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਫੀਆ ਅਤੀਕ ਦਾ ਪਾਕਿਸਤਾਨ ਨਾਲ ਸਬੰਧ ਸੀ। ਉਸ ਨੇ ਅਤੇ ਉਸ ਦੇ ਗੈਂਗ 'ਚ ਸ਼ਾਮਲ ਮੈਂਬਰਾਂ ਨੇ ਤਮਾਮ ਬੇਕਸੂਰ ਲੋਕਾਂ ਦਾ ਕਤਲ ਕੀਤਾ ਸੀ। ਅਤੀਕ ਜ਼ਮੀਨ ਹੜਪਣ ਲਈ ਕਤਲ ਕਰਦਾ ਸੀ ਅਤੇ ਵਿਰੋਧ 'ਚ ਗਵਾਹੀ ਦੇਣ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਦਾ ਸੀ। ਉਸ ਦਾ ਭਰਾ ਅਸ਼ਰਫ ਵੀ ਅਜਿਹਾ ਕਰਦਾ ਸੀ, ਇਸ ਲਈ ਅਸੀਂ ਦੋਹਾਂ ਨੂੰ ਮਾਰ ਦਿੱਤਾ। ਮੁਲਜ਼ਮਾਂ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਹ ਅਤੀਕ ਅਤੇ ਅਸ਼ਰਫ ਗਿਰੋਹ ਦਾ ਸਫ਼ਾਇਆ ਕਰ ਕੇ ਪ੍ਰਦੇਸ਼ 'ਚ ਆਪਣੇ ਨਾਂ ਦੀ ਪਛਾਣ ਬਣਾਉਣਾ ਚਾਹੁੰਦੇ ਸੀ। 

ਇਹ ਵੀ ਪੜ੍ਹੋ- UP ਦੇ ਇਨ੍ਹਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ ਅਤੀਕ ਅਹਿਮਦ ਦੇ ਤਿੰਨੋਂ ਕਾਤਲ, ਵੱਖ-ਵੱਖ ਅਪਰਾਧਾਂ 'ਚ ਜਾ ਚੁੱਕੇ ਹਨ ਜੇਲ੍ਹ

ਤਿੰਨੋਂ ਮੁਲਜ਼ਮਾਂ 'ਤੇ FIR ਕੀਤੀ ਗਈ ਦਰਜ

ਪੁਲਸ ਮੁਤਾਬਕ ਅਤੀਕ ਅਤੇ ਅਸ਼ਰਫ ਦੇ ਕਤਲ ਦੇ ਮਾਮਲੇ ਵਿਚ ਲਵਲੇਸ਼ ਤਿਵਾੜੀ (ਬਾਂਦਾ), ਮੋਹਿਤ ਉਰਫ਼ ਸੰਨੀ (ਹਮੀਰਪੁਰ) ਅਤੇ ਅਰੁਣ ਮੌਰਿਆ (ਕਾਸਗੰਜ-ਏਟਾ) ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਸ ਹਮਲੇ ਦੌਰਾਨ ਲਵਲੇਸ਼ ਨੂੰ ਵੀ ਗੋਲੀ ਲੱਗੀ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। 

ਮੀਡੀਆ ਕਰਮੀ ਬਣ ਕੇ ਦਿੱਤਾ ਘਟਨਾ ਨੂੰ ਅੰਜ਼ਾਮ

ਮੁਲਜ਼ਮਾਂ ਨੇ ਪੁਲਸ ਅੱਗੇ ਇਹ ਵੀ ਬਿਆਨ ਕੀਤਾ ਕਿ ਜਦੋਂ ਤੋਂ ਸਾਨੂੰ ਅਤੀਕ ਅਤੇ ਅਸ਼ਰਫ ਨੂੰ ਪੁਲਸ ਹਿਰਾਸਤ 'ਚ ਭੇਜੇ ਜਾਣ ਦੀ ਸੂਚਨਾ ਮਿਲੀ ਸੀ, ਅਸੀਂ ਉਦੋਂ ਤੋਂ ਮੀਡੀਆ ਕਰਮੀ ਬਣ ਕੇ ਇੱਥੋਂ ਦੀ ਸਥਾਨਕ ਮੀਡੀਆ ਦੀ ਭੀੜ ਵਿਚ ਰਹਿ ਕੇ ਇਨ੍ਹਾਂ ਦੋਹਾਂ ਨੂੰ ਮਾਰਨ ਦੀ ਫਿਰਾਕ 'ਚ ਸੀ ਪਰ ਸਹੀ ਸਮਾਂ ਅਤੇ ਮੌਕਾ ਨਹੀਂ ਮਿਲਿਆ। ਸ਼ਨੀਵਾਰ ਰਾਤ ਨੂੰ ਮੌਕਾ ਮਿਲਣ 'ਤੇ ਅਸੀਂ ਘਟਨਾ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ- ਅਤੀਕ ਦੀ ਗੈਰ-ਮੌਜੂਦਗੀ 'ਚ ਸਖ਼ਤ ਸੁਰੱਖਿਆ ਦਰਮਿਆਨ ਦਫ਼ਨਾਈ ਗਈ ਪੁੱਤ ਅਸਦ ਦੀ ਲਾਸ਼

ਉਮੇਸ਼ ਪਾਲ ਕਤਲਕਾਂਡ ਦੇ ਦੋਸ਼ੀ ਸਨ ਅਤੀਕ ਤੇ ਅਸ਼ਰਫ਼

ਦੱਸ ਦੇਈਏ ਕਿ ਉਮੇਸ਼ ਪਾਲ ਕਤਲਕਾਂਡ ਦੇ ਮੁਲਜ਼ਮਾਂ (ਅਤੀਕ ਦੇ ਪੁੱਤਰ) ਅਸਦ ਅਤੇ ਸ਼ੂਟਰ ਗੁਲਾਮ ਦੇ ਐਨਕਾਊਂਟਰ ਦੇ ਦੋ ਦਿਨ ਬਾਅਦ ਹੀ ਮਾਫੀਆ ਡਾਨ ਅਤੀਕ ਅਹਿਮਦ ਅਤੇ ਉਸ ਦਾ ਭਰਾ ਅਸ਼ਰਫ ਵੀ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਦਾ ਕਤਲ ਕਰਨ ਵਾਲੇ ਤਿੰਨੋਂ ਕਾਤਲ ਪਹਿਲਾਂ ਵੀ ਵੱਖ-ਵੱਖ ਮਾਮਲਿਆਂ 'ਚ ਜੇਲ੍ਹ ਜਾ ਚੁੱਕੇ ਹਨ। ਹੁਣ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਵਿਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਦੋਂ ਤੋਂ ਪ੍ਰਯਾਗਰਾਜ 'ਚ ਸਨ ਅਤੇ ਕਿਸ ਨੇ ਉਨ੍ਹਾਂ ਦੀ ਮਦਦ ਕੀਤੀ ਹੈ।

ਇਹ ਵੀ ਪੜ੍ਹੋ- ਪੁੱਤ ਦੇ ਐਨਕਾਊਂਟਰ ਤੋਂ ਬੌਖਲਾਏ ਅਤੀਕ ਦੀ STF ਨੂੰ ਧਮਕੀ, ਕਿਹਾ- ਜੇ ਜਿਊਂਦਾ ਰਿਹਾ ਤਾਂ ਬਦਲਾ ਜ਼ਰੂਰ ਲਵਾਂਗਾ


author

Tanu

Content Editor

Related News