ਆਖਿਰ ਕਿਉਂ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ''ਅਪ੍ਰੈਲ ਫੂਲ'', ਜਾਣੋ ਇਸ ਬਾਰੇ ਕੁਝ ਖ਼ਾਸ ਗੱਲਾਂ

Thursday, Apr 01, 2021 - 01:52 PM (IST)

ਆਖਿਰ ਕਿਉਂ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ''ਅਪ੍ਰੈਲ ਫੂਲ'', ਜਾਣੋ ਇਸ ਬਾਰੇ ਕੁਝ ਖ਼ਾਸ ਗੱਲਾਂ

ਨਵੀਂ ਦਿੱਲੀ—ਪਹਿਲੀ ਅਪ੍ਰੈਲ ਨੂੰ ਲੋਕ ਇਕ-ਦੂਜੇ ਦਾ ਮਜ਼ਾਕ ਬਣਾਉਂਦੇ ਹਨ ਤੇ ਇਸ ਦਿਨ ਨੂੰ ਅਪ੍ਰੈਲ-ਫੂਲ ਡੇ ਜਾਂ ਬੇਵਕੂਫਾਂ ਦਾ ਦਿਨ ਕਿਹਾ ਜਾਂਦਾ ਹੈ। ਇੰਗਸਲੈਂਡ ਵਿਚ ਇਹ 19ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਬ੍ਰਿਸਟਲ ਯੂਨੀਵਰਸਿਟੀ ਦੇ ਇਤਿਹਾਸਕਾਰ ਐਂਡਰੀਆ ਲਿਵੇਸੀ ਨੇ ਅਪ੍ਰੈਲ ਫੂਲ ਦਿਹਾੜੇ ਬਾਰੇ ਬੀਬੀਸੀ ਨੂੰ ਦੱਸਿਆ। ਇਸ ਦਿਨ ਬੱਚਿਆਂ ਨੂੰ ਵਧੇਰੇ ਬੇਵਕੂਫ਼ ਬਣਾਇਆ ਜਾਂਦਾ ਹੈ। ਅਪ੍ਰੈਲ ਫੂਲ ਦਿਹਾੜਾ ਆਖ਼ਰ ਮਨਾਇਆ ਕਿਉਂ ਜਾਂਦਾ ਹੈ? ਐਂਡਰੀਆ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਬਾਰੇ ਕੋਈ ਇੱਕ ਰਾਇ ਨਹੀਂ ਹੈ। ਉਨ੍ਹਾਂ ਕਿਹਾ, "ਹੈਰਾਨੀਜਨਕ ਰੂਪ ਵਿੱਚ ਅਪ੍ਰੈਲ ਫੂਲ ਡੇ ਦੀ ਸ਼ੁਰੂਆਤ ਕਿੱਥੋਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਕਈ ਰਾਇ ਹਨ।" ਆਓ ਇਨ੍ਹਾਂ ਵਿਚਾਰਾਂ ’ਤੇ ਇੱਕ-ਇੱਕ ਕਰਕੇ ਜਾਣਦੇ ਹਾਂ।

PunjabKesari
ਪਹਿਲਾ ਸਿਧਾਂਤ
ਕਈ ਲੋਕਾਂ ਦਾ ਮੰਨਣਾ ਹੈ ਕਿ 14ਵੀਂ ਸਦੀ ਵਿਚ ਅੰਗਰੇਜ਼ੀ ਕਵੀ ਜਿਇਓਫੀ ਚੌਸਰ ਨੇ ਇਕ ਕਹਾਣੀ ਸੁਣਾਈ ਸੀ। ਇਸ ਕਹਾਣੀ ਵਿਚ ਇੱਕ ਲੂੰਮੜੀ ਮੁਰਗੇ ਨਾਲ ਸ਼ਰਾਰਤ ਕਰਦੀ ਹੈ। ਕਿਹਾ ਜਾਂਦਾ ਹੈ ਇੱਥੋਂ ਹੀ ਅਪ੍ਰੈਲ ਫੂਲ ਦਿਹਾੜਾ ਸ਼ੁਰੂ ਹੋਇਆ।
ਪਹਿਲੀ ਅਪ੍ਰੈਲ
ਹਾਲਾਂਕਿ ਕਵੀ ਨੇ ਸਿੱਧੇ ਪਹਿਲੀ ਅਪ੍ਰੈਲ ਦਾ ਜ਼ਿਕਰ ਨਹੀਂ ਕੀਤਾ। ਉਸ ਦੀ ਕਵਿਤਾ ਵਿੱਚ ਮਾਰਚ ਦੇ ਸ਼ੁਰੂ ਤੋਂ ਪਹਿਲੀ ਅਪ੍ਰੈਲ ਤੱਕ 32 ਦਿਨਾਂ ਦਾ ਜ਼ਿਕਰ ਹੈ।
ਕਈ ਲੋਕ ਇਸ ਕਹਾਣੀ 'ਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਮੁਤਾਬਕ ਕਵੀ ਨੇ ਮਜ਼ਾਕ ਵਿੱਚ ਗੋਲ - ਮੋਲ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਦੂਜਾ ਸਿਧਾਂਤ
ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਰਵਾਇਤ ਕਲੈਂਡਰ ਦੀਆਂ ਘਟਨਾਵਾਂ ਕਾਰਨ ਸ਼ੁਰੂ ਹੋਈ ਸੀ।
ਇਸ ਵਿੱਚ ਰੋਮਨ ਕਾਲ ਦੇ ਤਿਉਹਾਰਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਨਵੇਂ ਸਾਲ ਦੇ ਸਮਾਗਮ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਹਨ।
ਮਾਰਚ ਵਿੱਚ ਬਸੰਤ ਹੁੰਦਾ ਹੈ ਇਸ ਲਈ ਲੋਕਾਂ ਨੂੰ ਲਗਦਾ ਹੈ ਕਿ ਸ਼ਰਾਰਤ ਕਰਨ ਦੀ ਰਵਾਇਤ ਇਸੇ ਸਮੇਂ ਸ਼ੁਰੂ ਹੋਈ। ਬਸੰਤ ਦੀ ਆਮਦ ਅਤੇ ਫੁੱਲਾਂ ਲਾਉਣ ਮਗਰੋਂ ਨਵੇਂ ਸਾਲ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ।

PunjabKesari
ਪਹਿਲੀ ਅਪ੍ਰੈਲ
ਕਲੰਡਰ ਦੀ ਦਲੀਲ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਨਵੇਂ ਸਾਲ ਦਾ ਜਸ਼ਨ ਜਨਵਰੀ ਦੀ ਸ਼ੁਰੂਆਤ ਤੋਂ ਮਾਰਚ ਦੇ ਅਖ਼ੀਰ ਤੱਕ ਚਲਦਾ ਸੀ। ਜੋ ਲੋਕ ਮਾਰਚ ਤੱਕ ਨਵਾਂ ਸਾਲ ਮਨਾਉਂਦੇ ਸਨ ਉਨ੍ਹਾਂ ਨੂੰ ਬੇਵਕੂਫ਼ ਕਿਹਾ ਜਾਂਦਾ ਸੀ ਤੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।
ਤੀਜਾ ਸਿਧਾਂਤ
ਐਂਡਰਿਆ ਦਾ ਕਹਿਣਾ ਹੈ, "ਫ਼ਰਾਂਸ ਅਤੇ ਹਾਲੈਂਡ ਵਿੱਚ ਪਹਿਲੀ ਅਪ੍ਰੈਲ ਦਾ ਠੋਸ ਰਿਕਾਰਡ 1500 ਦੇ ਦਹਾਕੇ ਵਿੱਚ ਮਿਲਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਉੱਤਰੀ ਯੂਰੋਪ ਦੀ ਰਵਾਇਤ ਸੀ ਜਿਹੜੀ ਇੰਗਲੈਂਡ ਤੱਕ ਪਹੁੰਚੀ। ਯੂਰੋਪ ਦੇ ਕਈ ਇਲਾਕਿਆਂ ਵਿੱਚ ਇਸ ਦਿਨ ਨੂੰ ਅਪ੍ਰੈਲ ਫਿਸ਼ ਡੇ ਵਜੋਂ ਮਨਾਇਆ ਜਾਂਦਾ ਹੈ।''

PunjabKesari
ਪਹਿਲੀ ਅਪ੍ਰੈਲ
''ਅਜਿਹਾ ਇਸ ਲਈ ਹੈ ਕਿਉਂਕਿ ਫ਼ਰਾਂਸੀਸੀ ਦਰਿਆਵਾਂ ਵਿੱਚ ਇੱਕ ਅਪ੍ਰੈਲ ਦੇ ਆਲੇ-ਦੁਆਲੇ ਭਰਪੂਰ ਮੱਛੀਆਂ ਮਿਲਦੀਆਂ ਹਨ। ਮੱਛੀ ਨੂੰ ਹੀ ਬੇਵਕੂਫ਼ ਦਿਹਾੜੇ ਵਜੋਂ ਦੇਖਿਆ ਜਾਣ ਲੱਗਿਆ। ਇਸੇ ਕਰਕੇ ਪਹਿਲੀ ਅਪ੍ਰੈਲ ਪ੍ਰਸਿੱਧ ਹੋਈ।''
ਐਂਡਰਿਆ ਦਾ ਕਹਿਣਾ ਹੈ, "ਫ਼ਰਾਂਸ ਅਤੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਹਾਲੇ ਵੀ ਕਿਸੇ ਦੇ ਪਿੱਛੇ ਕਾਗਜ਼ੀ ਮੱਛੀ ਲਗਾ ਦਿੱਤੀ ਜਾਂਦੀ ਹੈ ਤੇ ਚਾਕਲੇਟ ਦੀਆਂ ਮੱਛੀਆਂ ਤੋਹਫੇ ਵਜੋਂ ਦਿੱਤੀਆਂ ਜਾਂਦੀਆਂ ਹਨ।"
ਇਸ ਪ੍ਰਕਾਰ ਹਾਲਾਂਕਿ ਸਾਨੂੰ ਇਹ ਤਾਂ ਨਹੀਂ ਪਤਾ ਕਿ ਅਪ੍ਰੈਲ ਫੂਲ ਡੇ ਕਿੱਥੋਂ ਤੇ ਕਿਵੇਂ ਸ਼ੁਰੂ ਹੋਇਆ। ਇਹ ਗੱਲ ਜ਼ਰੂਰ ਹੈ ਕਿ ਲੋਕ ਕਈ ਸਾਲਾਂ ਤੋਂ ਇਸ ਦਿਨ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਆਏ ਹਨ। ਇਸ ਲਈ ਧਿਆਨ ਨਾਲ ਕਿਤੇ ਕੋਈ ਤੁਹਾਡਾ ਮਜ਼ਾਕ ਨਾ ਬਣਾ ਜਾਵੇ।

ਨੋਟ- ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਨੂੰ ਲੈ ਕੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


author

Aarti dhillon

Content Editor

Related News