7 ਦਿਨ ਦੇ ਦੇਰੀ ਮਗਰੋਂ ਆਖ਼ਰਕਾਰ ਕੇਰਲ ''ਚ ਮਾਨਸੂਨ ਨੇ ਦਿੱਤੀ ਦਸਤਕ

06/08/2023 4:10:29 PM

ਨੈਸ਼ਨਲ ਡੈਸਕ- ਦੱਖਣ-ਪੱਛਮੀ ਮਾਨਸੂਨ ਨੇ ਆਪਣੇ ਆਮ ਸਮੇਂ ਤੋਂ ਇਕ ਹਫ਼ਤੇ ਦੀ ਦੇਰੀ ਮਗਰੋਂ ਵੀਰਵਾਰ ਨੂੰ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਮਾਨਸੂਨ ਦੇ ਕੇਰਲ ਦਸਤਕ ਦੇਣ ਦਾ ਐਲਾਨ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਚੱਕਰਵਾਤ 'ਬਿਪਰਜੋਏ' ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੇਰਲ 'ਚ ਇਸ ਦੀ ਸ਼ੁਰੂਆਤ ਮਾਮੂਲੀ ਹੋਵੇਗੀ। IMD ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਅੱਜ 8 ਜੂਨ ਨੂੰ ਕੇਰਲ ਪਹੁੰਚ ਗਿਆ ਹੈ। ਦੱਖਣ-ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਤੱਕ ਕੇਰਲ ਪਹੁੰਚਦਾ ਹੈ ਅਤੇ ਆਮ ਤੌਰ 'ਤੇ 1 ਜੂਨ ਤੋਂ ਲਗਭਗ 7 ਦਿਨ ਪਹਿਲਾਂ ਜਾਂ ਬਾਅਦ ਵਿਚ ਪਹੁੰਚਦਾ ਹੈ। ਮਈ ਦੇ ਅੱਧ ਵਿਚ IMD ਨੇ ਕਿਹਾ ਸੀ ਕਿ ਮਾਨਸੂਨ 4 ਜੂਨ ਦੇ ਆਲੇ-ਦੁਆਲੇ ਕੇਰਲ ਪਹੁੰਚ ਸਕਦਾ ਹੈ।

ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਕੇਂਦਰ 'ਸਕਾਈਮੇਟ' ਨੇ 7 ਜੂਨ ਨੂੰ ਕੇਰਲ 'ਚ ਮਾਨਸੂਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਕਿਹਾ ਸੀ ਕਿ 7 ਜੂਨ ਤੋਂ ਮਾਨਸੂਨ ਤਿੰਨ ਦਿਨ ਅੱਗੇ ਵਧ ਸਕਦਾ ਹੈ। IMD ਦੇ ਅੰਕੜਿਆਂ ਮੁਤਾਬਕ ਕੇਰਲ 'ਚ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ਼ ਪਿਛਲੇ 150 ਸਾਲਾਂ 'ਚ ਵੱਖੋ-ਵੱਖਰੀ ਰਹੀ ਹੈ, ਜੋ 1918 'ਚ ਸਮੇਂ ਤੋਂ ਕਾਫੀ ਪਹਿਲਾਂ 11 ਮਈ ਨੂੰ ਅਤੇ 1972 ਵਿਚ ਸਭ ਤੋਂ ਦੇਰੀ ਨਾਲ 18 ਜੂਨ 1972 'ਚ ਆਇਆ ਸੀ। 

ਸ਼ੋਧ ਤੋਂ ਪਤਾ ਲੱਗਦਾ ਹੈ ਕਿ ਕੇਰਲ ਵਿਚ ਮਾਨਸੂਨ ਦੇ ਆਉਣ ਵਿਚ ਦੇਰੀ ਦਾ ਮਤਲਬ ਇਹ ਨਹੀਂ ਹੈ ਕਿ ਉੱਤਰ-ਪੱਛਮੀ ਭਾਰਤ 'ਚ ਮਾਨਸੂਨ ਦੀ ਸ਼ੁਰੂਆਤ 'ਚ ਦੇਰੀ ਹੋਵੇਗੀ। ਹਾਲਾਂਕਿ ਕੇਰਲ 'ਚ ਮਾਨਸੂਨ ਦੇ ਆਉਣ 'ਚ ਦੇਰੀ ਆਮ ਤੌਰ 'ਤੇ ਦੱਖਣੀ ਸੂਬਿਆਂ ਅਤੇ ਮੁੰਬਈ 'ਚ ਮਾਨਸੂਨ ਦੀ ਸ਼ੁਰੂਆਤ 'ਚ ਨਾਲ ਜੁੜੀ ਹੁੰਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੇਰਲ 'ਚ ਮਾਨਸੂਨ ਦੇ ਆਉਣ 'ਚ ਦੇਰੀ ਵੀ ਇਸ ਮੌਸਮ ਦੌਰਾਨ ਦੇਸ਼ 'ਚ ਕੁਝ ਸਾਲਾਂ ਨੂੰ ਪ੍ਰਭਾਵਿਤ ਨਹੀਂ ਕਰਦੀ। IMD ਨੇ ਪਹਿਲਾਂ ਕਿਹਾ ਸੀ ਕਿ ਅਲਨੀਨੋ ਦੀ ਸਥਿਤੀ ਵਿਕਸਿਤ ਹੋਣ ਦੇ ਬਾਵਜੂਦ ਦੱਖਣੀ-ਪੱਛਮੀ ਮਾਨਸੂਨ ਦੇ ਮੌਸਮ ਵਿਚ ਭਾਰਤ 'ਚ ਮੀਂਹ ਪੈਣ ਦੀ ਉਮੀਦ ਹੈ। ਉੱਤਰੀ-ਪੱਛਮੀ ਭਾਰਤ 'ਚ ਆਮ ਜਾਂ ਉਸ ਤੋਂ ਘੱਟ ਮੀਂਹ ਪੈਣ ਦੀ ਉਮੀਦ ਹੈ।


Tanu

Content Editor

Related News