5 ਸਾਲ ਬਾਅਦ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਮਨਾਈ ਦੀਵਾਲੀ

Wednesday, Oct 26, 2022 - 01:20 PM (IST)

ਸਿਰਸਾ (ਬਿਊਰੋ)- ਡੇਰਾ ਮੁਖੀ ਰਾਮ ਰਹੀਮ ਲਈ ਇਹ ਦੀਵਾਲੀ ਖਾਸ ਸੀ, ਉਨ੍ਹਾਂ ਨੇ ਲਗਭਗ 5 ਸਾਲਾਂ ਬਾਅਦ ਡੇਰਾ ਪੈਰੋਕਾਰਾਂ ਨਾਲ ਦੀਵਾਲੀ ਮਨਾਈ। ਅਗਸਤ 2017 ਤੋਂ ਰਾਮ ਰਹੀਮ ਵੱਖ-ਵੱਖ ਮਾਮਲਿਆਂ ’ਚ ਸਜ਼ਾ ਦੇ ਚੱਲਦੇ ਸੁਨਾਰੀਆ ਜੇਲ੍ਹ ’ਚ ਹਨ। 15 ਅਕਤੂਬਰ ਤੋਂ ਉਹ 40 ਦਿਨਾਂ ਦੀ ਪੈਰੋਲ ’ਤੇ ਹਨ। ਰਾਮ ਰਹੀਮ ਨੇ ਦੀਵਾਲੀ ਦੀ ਰਾਤ ਨੂੰ ਖੁਦ ਦਾ ਲਿਖਿਆ ਅਤੇ ਗਾਇਆ ਹੋਇਆ ਸਾਡੀ ਨਿਤ ਦੀ ਦੀਵਾਲੀ ਵੀਡੀਓ ਭਜਨ ਵੀ ਲਾਂਚ ਕੀਤਾ। ਰਾਮ ਰਹੀਮ ਨੇ ਦੀਵਾਲੀ ਦੀ ਰਾਤ ਬਰਨਾਵਾ ਡੇਰੇ ਦੇ ਪ੍ਰੋਗਰਾਮ ਦੌਰਾਨ ਜੇਲ੍ਹ ’ਚ ਆਪਣੀ 5 ਸਾਲ ਦੀ ਸਜ਼ਾ ਨੂੰ ਰੂਹਾਨੀ ਯਾਤਰਾ ਦੱਸਿਆ।

ਇਹ ਵੀ ਪੜ੍ਹੋ : ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾਉਣ ਵਾਲੇ ਹਸਪਤਾਲ ਨੂੰ ਢਾਹੁਣ ਦੀ ਤਿਆਰੀ

ਉਨ੍ਹਾਂ ਇਸ ਯਾਤਰਾ ’ਤੇ ਕਿਤਾਬ ਲਿਖਣ ਦੀ ਗੱਲ ਵੀ ਕਹੀ। ਰਾਮ ਰਹੀਮ ਇਨ੍ਹੀਂ ਦਿਨੀਂ ਬਰਨਾਵਾ ਆਸ਼ਰਮ ਤੋਂ ਆਨਲਾਈਨ ਗੁਰੂਕੁਲ ਤੋਂ ਸਤਿਸੰਗ ਕਰ ਰਹੇ ਹਨ। ਰਾਮ ਰਹੀਮ ਆਪਣੇ ਸਤਿਸੰਗ ’ਚ ਹਿੰਦੂ ਧਰਮ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸ਼ਾ ਕਰਦੇ ਨਜ਼ਰ ਆ ਰਹੇ ਹਨ ਅਤੇ ਉਹ ਵੇਦ, ਰਾਮਾਇਣ, ਗੀਤਾ ਨੂੰ ਪਵਿੱਤਰ ਗ੍ਰੰਥ ਦੱਸ ਰਹੇ ਹਨ। ਕਿਸੇ ਸਮੇਂ ’ਚ ਮੂਰਤੀ ਪੂਜਾ ਤੋਂ ਇਨਕਾਰ ਕਰਨ ਵਾਲੇ ਡੇਰਾ ਮੁਖੀ ਰਾਮ ਰਹੀਮ ਨੇ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲਿਆਂ ਨੂੰ ਵੀ ਸਖ਼ਤ ਤਾੜਨਾ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News