ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ

Monday, Jul 19, 2021 - 01:37 AM (IST)

ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ

ਨਵੀਂ ਦਿੱਲੀ (ਨੈਸ਼ਨਲ ਡੈਸਕ)– ਅਜੇ ਦੁਨੀਆ ਕੋਵਿਡ ਮਹਾਮਾਰੀ ਨਾਲ ਪੂਰੀ ਤਰ੍ਹਾਂ ਨਜਿੱਠ ਵੀ ਨਹੀਂ ਸਕੀ ਹੈ ਕਿ ਅਮਰੀਕਾ ’ਚ 18 ਸਾਲ ਪੁਰਾਣੀ ਬੀਮਾਰੀ ਮੰਕੀ ਪਾਕਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਸੰਕਟ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਰੋਗ ਕੰਟ੍ਰੋਲ ਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਤੋਂ ਮਿਲੀ ਜਾਣਕਾਰੀ ਅਨੁਸਾਰ ਮੰਕੀ ਪਾਕਸ ਵਾਇਰਸ ਇਨਫੈਕਸ਼ਨ ਦਾ ਇਹ ਮਾਮਲਾ ਟੈਕਸਾਸ ਸ਼ਹਿਰ ’ਚ ਪਾਇਆ ਗਿਆ ਹੈ।
ਇਸ ਤੋਂ ਪਹਿਲਾਂ ਸਾਲ 2003 ’ਚ ਅਮਰੀਕਾ ਦੇ ਕਈ ਸ਼ਹਿਰਾਂ ’ਚ ਮੰਕੀ ਪਾਕਸ ਦੇ ਮਾਮਲੇ ਸਾਹਮਣੇ ਆਏ ਸਨ। ਸੀ. ਡੀ. ਸੀ. ਅਨੁਸਾਰ ਜਿਸ ਵਿਅਕਤੀ ’ਚ ਮੰਕੀ ਪਾਕਸ ਦੀ ਪੁਸ਼ਟੀ ਹੋਈ ਹੈ, ਉਸ ਨੇ ਹਾਲ ਹੀ ’ਚ ਨਾਈਜੀਰੀਆ ਤੋਂ ਅਮਰੀਕਾ ਦੀ ਯਾਤਰਾ ਕੀਤੀ ਸੀ।
ਅਧਿਕਾਰੀਆਂ ਅਨੁਸਾਰ ਮੰਕੀ ਪਾਕਸ ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ’ਚ ਆਏ ਲੋਕ ਵੀ ਇਨਫੈਕਟਿਡ ਹੋ ਸਕਦੇ ਹਨ। ਅਮਰੀਕਾ ’ਚ ਸਿਹਤ ਵਿਭਾਗ ਦਾ ਅਮਲਾ ਇਸ ਬਾਰੇ ’ਚ ਛਾਣਬੀਣ ਕਰ ਰਿਹਾ ਹੈ। ਹੈਲਥ ਐਕਸਪਰਟਸ ਅਨੁਸਾਰ ਦੁਰਲੱਭ ਮੰਕੀ ਪਾਕਸ ਵਾਇਰਸ ਦਾ ਸਬੰਧ ਚਿਕਨ ਪਾਕਸ ਵਾਇਰਸ ਫੈਮਿਲੀ ਨਾਲ ਸਬੰਧਤ ਹੈ। ਇਹ ਇਨਫੈਕਸ਼ਨ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਇਨਫੈਕਟਿਡ ਵਿਅਕਤੀ ਦੇ ਸਰੀ ’ਤੇ ਵੱਡੇ-ਵੱਡੇ ਦਾਣੇ ਨਿਕਲ ਆਉਂਦੇ ਹਨ।

ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ


ਕਿਵੇਂ ਫੈਲਦਾ ਹੈ?
ਡਬਲਯੂ. ਐੱਚ. ਓ. ਦੇ ਅਨੁਸਾਰ ਮੰਕੀ ਪਾਕਸ ਵਾਇਰਸ ਇਨਸਾਨਾਂ ਤੋਂ ਇਨਸਾਨਾਂ ’ਚ ਘੱਟ ਫੈਲਦਾ ਹੈ, ਫਿਰ ਵੀ ਇਨਫੈਕਟਿਡ ਵਿਅਕਤੀ ਦੇ ਖੰਘਣ-ਛਿੱਕਣ ’ਤੇ ਡਰਾਪਲੈੱਟਸ ’ਚ ਵਾਇਰਸ ਮੌਜੂਦ ਰਹਿੰਦਾ ਹੈ, ਜੋ ਕੋਵਿਡ ਵਾਂਗ ਹੀ ਫੈਲ ਸਕਦਾ ਹੈ। ਇਸ ਤੋਂ ਇਲਾਵਾ ਇਨਫੈਕਟਿਡ ਜਾਨਵਰਾਂ ਦੇ ਖੂਨ, ਸਰੀਰਕ ਤਰਲ ਪਦਾਰਥ ਜਾਂ ਚਮੜੀ ਦੇ ਸੰਪਰਕ ’ਚ ਆਉਣ ਕਾਰਨ ਵਾਇਰਸ ਇਨਸਾਨਾਂ ’ਚ ਫੈਲਦਾ ਹੈ।
ਕੀ ਹਨ ਲੱਛਣ ਤੇ ਵਾਇਰਸ ਦਾ ਇਲਾਜ
ਡਬਲਯੂ. ਐੱਚ. ਓ. ਅਨੁਸਾਰ ਮੰਕੀ ਪਾਕਸ ਵਾਇਰਸ ਦੇ ਲੱਛਣ ਦਿਸਣ ’ਚ 6 ਤੋਂ 13 ਦਿਨ ਲੱਗ ਸਕਦੇ ਹਨ। ਪੀੜਤਾਂ ’ਚ ਬੁਖਾਰ, ਤੇਜ਼ ਸਿਰ ਦਰਦ, ਪਿੱਠ ਤੇ ਮਾਸਪੇਸ਼ੀਆਂ ’ਚ ਦਰਦ ਦੇ ਨਾਲ ਗੰਭੀਰ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਲਿੰਫ ਨੋਡਸ ਦੀ ਸੋਜ਼ਿਸ਼ ਇਸ ਦਾ ਸਭ ਤੋਂ ਆਮ ਲੱਛਣ ਹੈ।

ਇਹ ਖ਼ਬਰ ਪੜ੍ਹੋ- 'ਅਫਗਾਨੀ ਰਾਜਦੂਤ ਦੀ ਬੇਟੀ ਦੇ ਅਗਵਾ ਮਾਮਲੇ ਨੂੰ ਇਮਰਾਨ ਨੇ ਲਿਆ ਗੰਭੀਰਤਾ ਨਾਲ'


ਬੀਮਾਰ ਵਿਅਕਤੀ ਦੇ ਚਿਹਰੇ ਅਤੇ ਹੱਥਾਂ-ਪੈਰਾਂ ’ਤੇ ਵੱਡੇ-ਵੱਡੇ ਦਾਣੇ ਹੋ ਸਕਦੇ ਹਨ। ਜੇ ਇਨਫੈਕਸ਼ਨ ਗੰਭੀਰ ਹੋਵੇ ਤਾਂ ਇਹ ਦਾਣੇ ਅੱਖਾਂ ਦੇ ਕਾਰਨੀਆ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਮੌਜੂਦਾ ਸਮੇਂ ’ਚ ਮੰਕੀ ਪਾਕਸ ਦਾ ਕੋਈ ਇਲਾਜ ਮੁਹੱਈਆ ਨਹੀਂ ਹੈ। ਚੇਚਕ ਦੇ ਟੀਕਿਆਂ ਨੂੰ ਮੰਕੀ ਪਾਕਸ ਵਿਰੁੱਧ ਸੁਰੱਖਿਆਤਮਿਕ ਮੰਨਿਆ ਜਾਂਦਾ ਹੈ।
ਕਦੋਂ ਸ਼ੁਰੂ ਹੋਇਆ ਸੀ ਮੰਕੀ ਪਾਕਸ ਇਨਫੈਕਸ਼ਨ
ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਨੁਸਾਰ ਸਾਲ 1970 ’ਚ ਪਹਿਲੀ ਵਾਰ ਇਨਸਾਨਾਂ ’ਚ ਮੰਕੀ ਪਾਕਸ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਅਫਰੀਕਾ ਦੇ 11 ਦੇਸ਼ਾਂ ’ਚ ਇਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋ ਚੁੱਕੀ ਹੈ। ਮੰਕੀ ਪਾਕਸ ਦੇ ਸ਼ੁਰੂਆਤੀ ਮਾਮਲੇ 1958 ’ਚ ਉਦੋਂ ਸਾਹਮਣੇ ਆਏ ਜਦ ਰਿਸਰਚ ਲਈ ਰੱਖੇ ਗਏ ਬਾਂਦਰਾਂ ’ਚ ਇਹ ਬੀਮਾਰੀ ਫੈਲੀ। ਇਨਸਾਨਾਂ ’ਚ ਮੰਕੀ ਪਾਕਸ ਦਾ ਪਹਿਲਾ ਕੇਸ 1970 ’ਚ ਕਾਂਗੋ (ਅਫਰੀਕਾ) ’ਚ ਦਰਜ ਹੋਇਆ।
ਰਿਪੋਰਟਾਂ ਅਨੁਸਾਰ ਸਾਲ 2003 ’ਚ ਅਮਰੀਕਾ ’ਚ ਇਨਫੈਕਸ਼ਨ ਤੇਜ਼ੀ ਨਾਲ ਫੈਲਿਆ ਸੀ। ਉਦੋਂ ਇਸ ਦਾ ਕਾਰਨ ਘਾਨਾ ਤੋਂ ਦਰਾਮਦ ਕੀਤੇ ਗਏ ਪਾਲਤੂ ਕੁੱਤਿਆਂ ਨੂੰ ਦੱਸਿਆ ਗਿਆ ਸੀ। ਭਾਰਤ ਤੇ ਹੋਰ ਏਸ਼ੀਆਈ ਦੇਸ਼ਾਂ ’ਚ ਇਸ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਨਹੀਂ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News