ਧਾਰਮਿਕ ਸਮੂਹਾਂ ਦੀਆਂ ਧਮਕੀਆਂ ਪਿੱਛੋਂ ਆਫਤਾਬ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਕਰੇਗੀ ਪੁਲਸ

Friday, Nov 18, 2022 - 11:50 AM (IST)

ਧਾਰਮਿਕ ਸਮੂਹਾਂ ਦੀਆਂ ਧਮਕੀਆਂ ਪਿੱਛੋਂ ਆਫਤਾਬ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਕਰੇਗੀ ਪੁਲਸ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੀ ਸਾਕੇਤ ਜ਼ਿਲਾ ਅਦਾਲਤ ਨੇ ਮਹਿਰੌਲੀ ਕਤਲਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਕਰਨ ਦੀ ਪੁਲਸ ਦੀ ਅਰਜ਼ੀ ਵੀਰਵਾਰ ਨੂੰ ਪ੍ਰਵਾਨ ਕਰ ਲਈ।

ਮੈਟ੍ਰੋਪੋਲੀਟਨ ਮੈਜਿਸਟ੍ਰੇਟ ਅਵਿਰਲ ਸ਼ੁਕਲਾ ਨੇ ਕਿਹਾ ਕਿ ਪੁਲਸ ਵੱਲੋਂ ਪੇਸ਼ ਅਰਜ਼ੀ ਮੁਤਾਬਕ ਮੁਲਜ਼ਮ ਨੂੰ ਖਰੂਦੀਆਂ ਤੇ ਧਾਰਮਿਕ ਸਮੂਹਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਸਾਨੂੰ ਮਾਮਲੇ ਦੀ ਸੰਵੇਦਨਸ਼ੀਲਤਾ ਤੇ ਮੀਡੀਆ ਕਵਰੇਜ ਦੀ ਜਾਣਕਾਰੀ ਹੈ ਅਤੇ ਇਹ ਵੀ ਪਤਾ ਹੈ ਕਿ ਲੋਕਾਂ ਨੇ ਇਸ ਮਾਮਲੇ ਵੱਲ ਧਿਆਨ ਲਾਇਆ ਹੋਇਆ ਹੈ।

ਸਾਕੇਤ ਜ਼ਿਲਾ ਅਦਾਲਤ ’ਚ ਪ੍ਰੈਕਟਿਸ ਕਰਨ ਵਾਲੇ ਲਗਭਗ 100 ਐਡਵੋਕੇਟ ਬਾਅਦ ਦੁਪਹਿਰ 3 ਵਜੇ ਉਸ ਵੇਲੇ ਇਕੱਠੇ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਆਫਤਾਬ ਨੂੰ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਅਵਿਰਲ ਸ਼ੁਕਲਾ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਮੁਲਜ਼ਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।

ਵਿਖਾਵਾ ਕਰ ਰਹੇ ਵਕੀਲਾਂ ਨੇ ਕਿਹਾ ਕਿ ਇਹ ਵਿਖਾਵਾ ਮੁਲਜ਼ਮ ਦੇ ਘਿਨਾਉਣੇ ਜੁਰਮ ਦੇ ਖਿਲਾਫ ਹੈ ਅਤੇ ਅਸੀਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ। ਮਾਮਲੇ ਦੀ ਫੌਰੀ ਸੁਣਵਾਈ ਹੋਣੀ ਚਾਹੀਦੀ ਹੈ।

ਵਰਣਨਯੋਗ ਹੈ ਕਿ ਆਫਤਾਬ ਪੂਨਾਵਾਲਾ ਨੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ (27) ਦੀ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ, ਜੋ ਉਸ ਨੇ ਦੱਖਣੀ ਦਿੱਲੀ ਦੇ ਮਹਿਰੌਲੀ ’ਚ ਆਪਣੇ ਘਰ ਵਿਚ ਲਗਭਗ 3 ਹਫਤਿਆਂ ਤਕ 300 ਲਿਟਰ ਦੀ ਫਰਿੱਜ ’ਚ ਰੱਖੇ ਅਤੇ ਕਈ ਦਿਨਾਂ ਤਕ ਵੱਖ-ਵੱਖ ਹਿੱਸਿਆਂ ’ਚ ਸੁੱਟਦਾ ਰਿਹਾ।


author

Rakesh

Content Editor

Related News