ਅਸਾਮ ''ਚ ਅਫਰੀਕੀ ਸਵਾਇਨ ਫਲੂ ਨੇ ਦਿੱਤੀ ਦਸਤਕ, 2500 ਸੂਰਾਂ ਦੀ ਮੌਤ

05/04/2020 2:22:59 AM

ਗੁਹਾਟੀ - ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਅਸਾਮ 'ਚ ਸਵਾਇਨ ਫਲੂ ਨੇ ਦਸਤਕ ਦਿੱਤੀ ਹੈ। ਅਸਾਮ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ ਅਫਰੀਕੀ ਸਵਾਇਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ  ਦੇ ਸੱਤ ਜ਼ਿਲ੍ਹਿਆਂ ਦੇ 306 ਪਿੰਡਾਂ 'ਚ ਕਰੀਬ 2500 ਸੂਰਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

ਰਾਜ ਦੇ ਪਸ਼ੂ ਪਾਲਨ ਅਤੇ ਪਸ਼ੂ ਸਿਹਤ ਮੰਤਰੀ ਅਤੁੱਲ ਬੋਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਗਿਆ ਮਿਲਣ ਦੇ ਬਾਅਦ ਵੀ ਰਾਜ ਤੁਰੰਤ ਸੂਰਾਂ ਨੂੰ ਮਾਰਨ ਦੇ ਸਥਾਨ 'ਤੇ ਇਸ ਗੰਭੀਰ ਛੂਤ ਦੀ ਬਿਮਾਰੀ ਨੂੰ ਰੋਕਣ ਲਈ ਦੂਜਾ ਤਰੀਕਾ ਅਪਣਾਏਗਾ।
ਉਨ੍ਹਾਂ ਕਿਹਾ, ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ, ਭੋਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਅਫਰੀਕੀ ਸਵਾਇਨ ਫਲੂ ਹੈ। ਕੇਂਦਰ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਇਸ ਬੀਮਾਰੀ ਦਾ ਦੇਸ਼ 'ਚ ਪਹਿਲਾ ਮਾਮਲਾ ਹੈ।
ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਕੀਤੀ ਗਈ ਸਾਲ 2019 ਦੀ ਜਨਗਣਨਾ ਮੁਤਾਬਕ ਅਸਾਮ 'ਚ ਸੂਰਾਂ ਦੀ ਗਿਣਤੀ 21 ਲੱਖ ਸੀ, ਪਰ ਹੁਣ ਇਹ ਵਧ ਕੇ ਕਰੀਬ 30 ਲੱਖ ਹੋ ਗਈ ਹੈ।

ਬੋਰਾ ਨੇ ਕਿਹਾ, ਅਸੀਂ ਮਾਹਰਾਂ ਨਾਲ ਚਰਚਾ ਕੀਤੀ ਹੈ ਕਿ ਕੀ ਅਸੀਂ ਤੁਰੰਤ ਮਾਰਨ ਦੇ ਸਥਾਨ 'ਤੇ ਸੂਰਾਂ ਨੂੰ ਬਚਾ ਸਕਦੇ ਹਾਂ। ਇਸ ਬੀਮਾਰੀ ਤੋਂ ਪ੍ਰਭਾਵਿਤ ਸੂਰ ਦੀ ਮੌਤ ਲੱਗਭੱਗ ਪੱਕੀ ਹੁੰਦੀ ਹੈ। ਇਸ ਲਈ ਅਸੀਂ ਹੁਣ ਤੱਕ ਬੀਮਾਰੀ ਤੋਂ ਬਚੇ ਸੂਰਾਂ ਨੂੰ ਬਚਾਉਣ ਲਈ ਕੁੱਝ ਯੋਜਨਾਵਾਂ ਬਣਾਈਆਂ ਹਨ।


Inder Prajapati

Content Editor

Related News