ਮੁੰਬਈ ਹਵਾਈ ਅੱਡੇ 'ਤੇ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਅਫ਼ਰੀਕੀ, ਤਸਕਰੀ ਦਾ ਤਰੀਕਾ ਜਾਣ ਰਹਿ ਜਾਓਗੇ ਹੈਰਾਨ

07/01/2023 1:23:00 AM

ਮੁੰਬਈ (ਭਾਸ਼ਾ): ਡੀ.ਆਰ.ਆਈ. ਨੇ ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਅਫ਼ਰੀਕੀ ਨਾਗਰਿਕ ਤੋਂ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਦੇ 43 ਕੈਪਸੂਲ ਬਰਾਮਦ ਕੀਤੇ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਹੈਰੋਇਨ ਦੇ ਕੈਪਸੂਲ ਨੂੰ ਨਿਗਲ ਕੇ ਉਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਣਕਾਰੀ ਦੇ ਅਧਾਰ 'ਤੇ ਡੀ.ਆਰ.ਆਈ. ਦੀ ਮੁੰਬਈ ਜ਼ੋਨਲ ਇਕਾਈ ਨੇ 21 ਜੂਨ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਬੈਨਿਨ ਨਾਗਰਿਕ ਨੂੰ ਰੋਕਿਆ। ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਮੁਲਜ਼ਮ ਕਿਸੇ ਨਸ਼ੀਲੇ ਪਦਾਰਥ ਨੂੰ ਨਿਗਲ ਕੇ ਉਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਨਾਲ ਅੰਮ੍ਰਿਤਸਰ ਪਹੁੰਚੀ ਪਰਿਣੀਤੀ ਚੋਪੜਾ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਮੈਡੀਕਲ ਸਿਖਲਾਈ ਕਰਨ ਤੇ ਸਰੀਰ 'ਚੋਂ ਪਾਬੰਦੀਸ਼ੁਦਾ ਚੀਜ਼ ਮਿਲਣ 'ਤੇ ਉਸ ਨੂੰ ਬਰਾਮਦ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੈਡੀਕਲ ਜਾਂਚ ਵਿਚ ਪੁਸ਼ਟੀ ਹੋਈ ਕਿ ਮੁਲਜ਼ਮ ਨੇ 43 ਕੈਪਸੂਲ ਖਾਧੇ ਸਨ, ਜਿਨ੍ਹਾਂ 'ਚ ਜ਼ਾਹਿਰ ਤੌਰ 'ਤੇ ਨਸ਼ੀਲਾ ਪਦਾਰਥ ਸੀ। ਬਾਅਦ ਵਿਚ ਉਸ ਨੂੰ ਜੇ.ਜੇ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ 21 ਤੋਂ 30 ਜੂਨ ਦੌਰਾਨ 10 ਦਿਨਾਂ ਵਿਚ ਆਪਣੇ ਸਰੀਰ ਤੋਂ 43 ਕੈਪਸੂਲ ਕੱਢੇ। ਅਧਿਕਾਰੀ ਨੇ ਦੱਸਿਆ ਕਿ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਜ਼ਬਤ ਕੀਤੀ ਗਈ 504 ਗ੍ਰਾਮ ਹੈਰੋਇਨ ਦੀ ਕੀਮਤ ਤਕਰੀਬਨ 5 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਕਰ ਰਿਹਾ ਸੀ। ਫ਼ਿਲਹਾਲ, ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News