ਅਫ਼ਗਾਨਿਸਤਾਨ ਤੋਂ 180 ਸਿੱਖਾਂ ਤੇ ਹਿੰਦੂਆਂ ਦੇ ਆਖ਼ਰੀ ਜਥੇ ਨੂੰ ਤੁਰੰਤ ਕੱਢੇ ਜਾਣ ਦੀ ਸੰਭਾਵਨਾ

Thursday, Aug 26, 2021 - 10:59 AM (IST)

ਅਫ਼ਗਾਨਿਸਤਾਨ ਤੋਂ 180 ਸਿੱਖਾਂ ਤੇ ਹਿੰਦੂਆਂ ਦੇ ਆਖ਼ਰੀ ਜਥੇ ਨੂੰ ਤੁਰੰਤ ਕੱਢੇ ਜਾਣ ਦੀ ਸੰਭਾਵਨਾ

ਨਵੀਂ ਦਿੱਲੀ (ਵਾਰਤਾ)- ਇਕ ਸਮਾਜਿਕ ਵਰਕਰ ਵਿਕਰਮਜੀਤ ਸਾਹਣੀ ਨੇ ਕਿਹਾ ਕਿ 180 ਅਫਗਾਨ ਸਿੱਖਾਂ ਅਤੇ ਹਿੰਦੂਆਂ ਦੇ ਆਖ਼ਰੀ ਜਥੇ ਨੂੰ ਬੁੱਧਵਾਰ ਨੂੰ ਕਾਬੁਲ ਤੋਂ ਭਾਰਤੀ ਹਵਾਈ ਜਹਾਜ਼ ਦੇ ਇਕ ਵਿਸ਼ੇਸ਼ ਜਹਾਜ਼ ਤੋਂ ਕੱਢੇ ਜਾਣ ਦੀ ਸੰਭਾਵਨਾ ਹੈ। ਸਾਹਣੀ ਨੇ ਕਿਹਾ ਕਿ ਜੋ ਪਰਿਵਾਰ ਭਾਰਤ ਵਾਪਸ ਆ ਗਏ ਹਨ, ਉਨ੍ਹਾਂ ਨੂੰ ਆਪਣਾ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਮਦਦ ਕੀਤੀ ਜਾਏਗੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਭਾਰਤ ਆਏ 16 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਹਰਦੀਪ ਪੁਰੀ ਵੀ ਸੰਪਰਕ ’ਚ ਆਏ

ਸਾਹਣੀ ਨੇ ਦੱਸਿਆ ਕਿ ਅਸੀਂ ‘ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀ’ ਯੋਜਨਾ ਚਲਾ ਰਹੇ ਹਨ ਜਿਸਦੇ ਤਹਿਤ ਅਫਗਾਨ ਸਿੱਖ ਸ਼ਰਨਾਰਥੀਆਂ ਦੇ ਇਕ ਸਾਲ ਲਈ ਸਾਰੇ ਖਰਚਿਆਂ ਨੂੰ ਸਹਿਣ ਕਰਨ ਵਿਚ ਮਦਦ ਪ੍ਰਦਾਨ ਕੀਤੀ ਜਾਏਗੀ। ਸਾਹਣੀ ਵਿਸ਼ਵ ਪੰਜਾਬ ਸੰਗਠਨ ਦੇ ਕੌਮਾਂਤਰੀ ਪ੍ਰਧਾਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਵਲੋਂ ਭੇਜੀ ਗਈ ਚਾਰਟਡ ਉਡਾਣਾਂ ਨਾਲ ਲਗਭਗ 500 ਅਫਗਾਨ ਸਿੱਖ ਸ਼ਰਨਾਰਥੀਆਂ ਨੂੰ ਕੱਢਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪੱਛਮੀ ਦਿੱਲੀ ਦੇ ਪ੍ਰਤਾਪ ਨਗਰ ਵਿਚ ਅਫਗਾਨ ਸਿੱਖਾਂ ਦੇ ਮੁੜ ਵਸੇਬਾ ਕਰ ਰਹੇ ਹਾਂ। ਅਸੀਂ ਨਿਕਾਸੀ ’ਤੇ ਵਿਦੇਸ਼ ਮੰਤਰਾਲਾ ਨਾਲ ਤਾਲਮੇਲ ਕਰ ਰਹੇ ਹਾਂ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਨਾਲ 44 ਅਫ਼ਗਾਨੀ ਸਿੱਖ ਇੱਥੇ ਪਹੁੰਚੇ। ਜਦੋਂ ਕਿ 40 ਨੂੰ ਸੋਮਵਾਰ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਗਿਆ ਸੀ। ਬਾਕੀ 180 ਅਫ਼ਗਾਨ ਸਿੱਖ  ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ’ਚ ਸਨ, ਜਿੱਥੇ ਉਨ੍ਹਾਂ ਨੇ ਸ਼ਰਨ ਲਈ ਹੋਈ ਹੈ।

ਇਹ ਵੀ ਪੜ੍ਹੋ : ਕਾਬੁਲ ਤੋਂ ਪਰਤੇ 78 ਲੋਕਾਂ ’ਚੋਂ 16 ਕੋਰੋਨਾ ਪਾਜ਼ੇਟਿਵ, ਕੀਤਾ ਗਿਆ ਇਕਾਂਤਵਾਸ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


author

DIsha

Content Editor

Related News