ਹਰਿਆਣਾ 'ਚ ਗਾਇਕ ਦੇ ਘਰ ਬਾਹਰ ਬਦਮਾਸ਼ਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਜਾਨੋਂ ਮਾਰਨ ਦੀ ਦਿੱਤੀ ਧਮਕੀ

Thursday, Oct 29, 2020 - 02:29 PM (IST)

ਹਰਿਆਣਾ 'ਚ ਗਾਇਕ ਦੇ ਘਰ ਬਾਹਰ ਬਦਮਾਸ਼ਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਸੋਨੀਪਤ (ਬਿਊਰੋ) — ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਹਰਿਆਣਵੀ ਗਾਇਕ ਸੁਮਿਤ ਗੋਸਵਾਮੀ ਦੇ ਕਾਰ 'ਚ ਆਏ 4 ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਬਦਮਾਸ਼ਾਂ ਨੇ ਹਵਾਈ ਫਾਇਰਿੰਗ ਕਰਦੇ ਹੋਏ ਮੋਬਾਇਲ 'ਚ ਵੀਡੀਓ ਵੀ ਬਣਾਈ। ਉਨ੍ਹਾਂ ਨੇ ਸੁਮਿਤ ਦੇ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ। ਪਰਿਵਾਰ ਵਾਲਿਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਪਰ ਜਦੋਂ ਤੱਕ ਪੁਲਸ ਪਹੁੰਚਦੀ ਦੋਸ਼ੀ ਫਰਾਰ ਹੋ ਚੁੱਕੇ ਸਨ। ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ :- ਕੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਹੋਏ ਅਮਿਤਾਭ ਬੱਚਨ? ਜਾਣੋ ਕੀ ਹੈ ਪੂਰੀ ਸੱਚਾਈ

ਗਾਇਕ ਸੁਮਿਤ ਗੋਸਵਾਮੀ ਦੇ ਛੋਟੇ ਭਰਾ ਅਜਿਤ ਗੋਸਵਾਮੀ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ 1.30 ਵਜੇ ਦੇ ਕਰੀਬ ਪਿੰਡ 'ਚ ਤਾਏ ਦੇ ਘਰ ਸਮੀਪ ਗਲੀ 'ਚ ਐੱਚ. ਆਰ-51 ਨੰਬਰ ਤੋਂ ਇਕ ਹੁੰਡਈ ਕਾਰ ਆ ਕੇ ਰੁਕੀ। ਉਸ 'ਚ  4 ਨੌਜਵਾਨ ਹਥਿਆਰ ਸਮੇਤ ਉਤਰੇ। ਦੋ ਨੌਜਵਾਨਾਂ ਨੇ ਇਕ ਤੋਂ ਬਾਅਦ ਇਕ ਹਵਾ 'ਚ 5-6 ਗੋਲੀਆਂ ਚਲਾਈਆਂ, ਜਦੋਂਕਿ 2 ਮੋਬਾਇਲ 'ਚ ਵੀਡੀਓ ਬਣਾਉਂਦੇ ਰਹੇ। ਹਮਲਾਵਰਾਂ ਨੇ ਸੁਮਿਤ ਨਾਲ ਹੀ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ :- ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ 'ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਗੋਲੀ ਦੇ ਖੋਲ ਬਰਾਮਦ
ਮੌਕੇ 'ਤੇ ਪਹੁੰਚੀ ਪੁਲਸ ਨੂੰ ਗੋਲੀਆਂ ਦੇ ਖੋਲ ਮਿਲੇ ਹਨ। ਵਾਰਦਾਤ ਨੂੰ ਪਰਿਵਾਰ ਵਾਲੇ ਤੇ ਪੁਲਸ ਬਿਜ਼ਨੈੱਸਮੈਨ ਅਮਨ ਬੈਂਸਲਾ ਦੀ ਖ਼ੁਦਕੁਸ਼ੀ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਮਰਨ ਤੋਂ ਪਹਿਲਾ ਅਮਨ ਬੈਂਸਲ ਨੇ ਆਪਣੇ ਸਾਬਕਾ ਬਿਜਨੈੱਸ ਪਾਰਟਨਰ ਤੇ ਸੁਮਿਤ 'ਤੇ ਧੋਖਾ ਦੇਣ ਦਾ ਦੋਸ਼ ਲਾਇਆ ਸੀ। ਨਾਲ ਹੀ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਂਝਾ ਕੀਤਾ ਸੀ।
 

ਇਹ ਖ਼ਬਰ ਵੀ ਪੜ੍ਹੋ :- ਨੇਹਾ ਕੱਕੜ ਦੇ ਵਿਆਹ ਨੂੰ ਵੇਖ ਗੀਤਾ ਬਸਰਾ ਨੂੰ ਯਾਦ ਆਏ ਆਪਣੇ ਦਿਨ, ਸਾਂਝੀਆਂ ਕੀਤੀ ਵਿਆਹ ਦੀਆਂ ਤਸਵੀਰਾਂ


author

sunita

Content Editor

Related News