ਸਵਾਮੀ ਦੀ ਰਜਨੀਕਾਂਤ ਨੂੰ ਸਲਾਹ- ਨਾ ਆਓ ਰਾਜਨੀਤੀ ''ਚ, ਹੋਵੇਗੀ ਪਰੇਸ਼ਾਨੀ

06/24/2017 11:00:21 AM

ਨਵੀਂ ਦਿੱਲੀ— ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਸੁਪਰ ਸਟਾਰ ਰਜਨੀਕਾਂਤ ਨੂੰ ਰਾਜਨੀਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਜਨੀਕਾਂਤ ਵਿੱਤੀ ਬੇਨਿਯਮੀਆਂ 'ਚ ਘਿਰੇ ਹੋਏ ਹਨ, ਇਸ ਨਾਲ ਉਨ੍ਹਾਂ ਨੂੰ ਰਾਜਨੀਤੀ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਉਹ ਰਾਜਨੀਤੀ 'ਚ ਆਉਂਦੇ ਹਨ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਜੋ ਉਨ੍ਹਾਂ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ। ਸਵਾਮੀ ਨੇ ਕਿਹਾ,''ਮੈਂ ਉਨ੍ਹਾਂ ਨੂੰ ਸਲਾਹ ਦੇਵਾਂਗਾ ਕਿ ਉਹ ਰਾਜਨੀਤੀ 'ਚ ਨਾ ਆਉਣ। ਸੁਪਰ ਸਟਾਰ ਕਿਸੇ ਵੀ ਰਾਜਨੀਤੀ ਕੰਮ ਲਈ ਅਯੋਗ ਹੈ। 
ਸਵਾਮੀ ਨੇ ਇਹ ਵੀ ਕਿਹਾ ਕਿ ਰਜਨੀਕਾਂਤ ਦਾ ਮਸ਼ਹੂਰ ਡਾਇਲੌਗ ਹੈ, ਜਿਸ ਕਾਰਨ ਉਹ ਵਿਅਕਤੀਗੱਤ ਰੂਪ ਨਾਲ ਸੁਪਰਸਟਾਰ ਦੇ ਨਾਂ ਨਾਲ ਜਾਣੇ ਜਾਂਦੇ ਹਨ। ਜੇਕਰ ਮੈਂ ਇਸ ਨੂੰ ਇਕ ਵਾਰ ਕਹਿੰਦਾ ਹਾਂ ਤਾਂ ਇਹ 100 ਵਾਰ ਕਹਿਣ ਦੇ ਬਰਾਬਰ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਯੁੱਧ ਦੀ ਤਿਆਰੀ ਕਰਨ ਲਈ ਕਿਹਾ, ਨਾਲ ਹੀ ਇਹ ਸੰਕੇਤ ਦਿੱਤਾ ਕਿ ਉਹ ਰਾਜਨੀਤੀ 'ਚ ਪ੍ਰਵੇਸ਼ ਕਰਨ 'ਤੇ ਵਿਚਾਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਰਜਨੀਕਾਂਤ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਰਾਜਨੀਤੀ 'ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰ ਰਹੇ ਹਨ ਅਤੇ ਫੈਸਲਾ ਲੈਣ ਤੋਂ ਬਾਅਦ ਐਲਾਨ ਕਰਨਗੇ।


Related News