ਸਮੁੰਦਰੀ ਤਟਾਂ ''ਤੇ ਜੈਲੀਫਿਸ਼ ਦਿੱਖਣ ਤੋਂ ਬਾਅਦ ਚੌਕਸ ਰਹਿਣ ਦੀ ਸਲਾਹ

11/06/2017 5:00:04 AM

ਪਣਜੀ - ਗੋਆ 'ਚ ਇਕ ਲਾਈਫਗਾਰਡ ਏਜੰਸੀ ਨੇ ਲੋਕਾਂ ਨੂੰ ਬੇਤਾਲਬਤਿਮ ਅਤੇ ਵੇਲਸਾਓ ਤਟਾਂ 'ਤੇ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ, ਜਿਥੇ ਉਸ ਨੇ ਜੈਲੀਫਿਸ਼ ਨੂੰ ਦੇਖਿਆ ਹੈ। ਜੈਲੀਫਿਸ਼ ਕਦੇ-ਕਦਾਈਂ ਹਾਨੀਕਾਰਕ ਹੋ ਸਕਦੀ ਹੈ। ਦ੍ਰਿਸ਼ਟੀ ਲਾਈਫਸੇਵਿੰਗ ਏਜੰਸੀ ਨੇ ਕਲ ਇਥੇ ਬਿਆਨ 'ਚ ਕਿਹਾ ਕਿ ਲਾਈਫਗਾਰਡਸ ਨੇ ਸ਼ੁੱਕਰਵਾਰ ਨੂੰ ਦੱਖਣੀ ਗੋਆ ਦੇ ਬੈਨਾ ਬੇਤਾਲਬਤਿਮ ਅਤੇ ਵੇਲਸਾਓ ਤਟ 'ਤੇ ਪਾਣੀ ਦੇ ਵਹਾਅ ਦੇ ਨਾਲ ਆਈ ਜੈਲੀਫਿਸ਼ ਨੂੰ ਦੇਖਿਆ ਸੀ। ਏਜੰਸੀ ਨੇ ਇਸ ਦੀ ਸੂਚਨਾ ਸੈਰ-ਸਪਾਟਾ ਵਿਭਾਗ ਨੂੰ ਦਿੱਤੀ ਅਤੇ ਤਟਾਂ 'ਤੇ ਆਉਣ ਵਾਲੇ ਸੈਲਾਨੀਆਂ ਨੂੰ ਅਲਰਟ ਅਤੇ ਸੁਰੱਖਿਅਤ ਰਹਿਣ ਲਈ ਚੌਕਸ ਕੀਤਾ। ਇਸ 'ਚ ਕਿਹਾ ਗਿਆ ਹੈ ਕਿ ਜੈਲੀਫਿਸ਼ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਜ਼ਹਿਰੀਲੀਆਂ ਅਤੇ ਗੈਰ-ਜ਼ਹਿਰੀਲੀਆਂ। ਜ਼ਿਆਦਾਤਰ ਜੈਲੀਫਿਸ਼ ਦਾ ਡੰਗ ਮਨੁੱਖ ਲਈ ਗੈਰ-ਹਾਨੀਕਾਰਕ ਹੁੰਦਾ ਹੈ ਅਤੇ ਸਿਰਫ ਮੱਧਮ ਪੱਧਰ ਦੀ ਜਲਨ ਹੁੰਦੀ ਹੈ ਜਦਕਿ ਕੁਝ ਜਾਤੀਆਂ ਜ਼ਹਿਰੀਲੀਆਂ ਹੁੰਦੀਆਂ ਹਨ, ਜੋ ਇਨਸਾਨ ਲਈ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ।
 


Related News