ਟੈਕਨਾਲੋਜੀ ਨੇ ਰਵਾਇਤੀ ਜੰਗ ਦੇ ਰੂਪ ਨੂੰ ਬਦਲ ਦਿੱਤਾ : ਰਾਜਨਾਥ
Saturday, Oct 19, 2024 - 12:57 AM (IST)
ਨਵੀਂ ਦਿੱਲੀ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਟੈਕਨਾਲੋਜੀ ਨੇ ਰਵਾਇਤੀ ਜੰਗ ਨੂੰ ਗੈਰ-ਰਵਾਇਤੀ ਜੰਗ ’ਚ ਬਦਲ ਦਿੱਤਾ ਹੈ। ਇਸ ਦੇ ਰੂਪ ’ਚ ਤਬਦੀਲੀ ਦਰਮਿਆਨ ਅੱਗੇ ਵਧਣ ਦਾ ਇਕੋ-ਇਕ ਰਾਹ ਨਵੇਂ ਵਿਚਾਰਾਂ ਨੂੰ ਅਪਣਾਉਣਾ ਹੈ ਜਿਨ੍ਹਾਂ ਬਾਰੇ ਅਜੇ ਤੱਕ ਦੁਨੀਆ ਨੂੰ ਨਹੀਂ ਪਤਾ।
ਸ਼ੁੱਕਰਵਾਰ ਰਾਸ਼ਟਰੀ ਰਾਜਧਾਨੀ ’ਚ ਡੀ. ਆਰ. ਡੀ. ਓ. (ਰੱਖਿਆ ਤੇ ਖੋਜ ਸੰਗਠਨ) ਦੀ ਇਮਾਰਤ ’ਚ ਆਯੋਜਿਤ ‘ਡੀ. ਆਰ. ਡੀ. ਓ-ਇੰਡਸਟਰੀ ਵਰਕਸ਼ਾਪ ਆਨ ਡਿਫੈਂਸ ਟੈਕਨਾਲੋਜੀ ਆਗੂਮੈਂਟੇਸ਼ਨ’ ’ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨਿੱਜੀ ਖੇਤਰ ਨੂੰ ਰੱਖਿਆ ਖੇਤਰ ਦੀ ਭਾਈਵਾਲੀ ਤੋਂ ਸੇਧ ਲੈਣ ਲਈ ਕਿਹਾ।
ਰੱਖਿਆ ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਡਰੋਨ, ਸਾਈਬਰ ਜੰਗ, ਜੈਵਿਕ ਹਥਿਆਰ ਤੇ ਪੁਲਾੜ ਰੱਖਿਆ ਵਰਗੇ ਨਵੇਂ ਪੈਮਾਨੇ ਆਧੁਨਿਕ ਜੰਗ ’ਚ ਸ਼ਾਮਲ ਕੀਤੇ ਗਏ ਹਨ। ਇਸ ਤਬਦੀਲੀ ਵਾਲੇ ਪੜਾਅ ’ਚ ਖੋਜ ਤੇ ਵਿਕਾਸ ਯਕੀਨੀ ਤੌਰ ’ਤੇ ਰੱਖਿਆ ਖੇਤਰ ਨੂੰ ਮਜ਼ਬੂਤ ਕਰੇਗਾ।