ਨੇਪਾਲ ''ਚ ਫ਼ਿਲਮ ''ਆਦਿਪੁਰਸ਼'' ਦੀ ਸਕ੍ਰੀਨਿੰਗ ''ਤੇ ਰੋਕ, ਜਾਣੋ ਕੀ ਹੈ ਮਾਮਲਾ
Saturday, Jun 17, 2023 - 10:28 AM (IST)
ਕਾਠਮੰਡੂ (ਭਾਸ਼ਾ) – ਕਾਠਮੰਡੂ ਦੇ ਸਿਨੇਮਾਘਰਾਂ ਵਿਚ ਭਾਰਤੀ ਫ਼ਿਲਮ 'ਆਦਿਪੁਰਸ਼' ਦੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਕਾਠਮੰਡੂ ਦੇ ਮੇਅਰ ਬਾਲੇਂਦਰ ਸ਼ਾਹ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਮਾਤਾ ਸੀਤਾ ਦੇ ਜਨਮ ਸਥਾਨ ਨੂੰ ਲੈ ਕੇ ਹੋਈ ਗਲਤੀ ਸੁਧਾਰਨ ਲਈ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ
ਮੇਅਰ ਸ਼ਾਹ ਨੇ ਫੇਸਬੁੱਕ ’ਤੇ ਲਿਖਿਆ, 'ਦੱਖਣ ਭਾਰਤੀ ਫ਼ਿਲਮ ‘ਆਦਿਪੁਰਸ਼’ 'ਚ ਨਿਹਿੱਤ ‘ਜਾਨਕੀ ਭਾਰਤ ਦੀ ਬੇਟੀ ਹੈ’ ਲਾਈਨ ਨਾ ਸਿਰਫ ਨੇਪਾਲ ਸਗੋਂ ਭਾਰਤ 'ਚ ਵੀ ਨਾ ਹਟਾਏ ਜਾਣ ਤੱਕ ਕਾਠਮੰਡੂ ਮਹਾਨਗਰ 'ਚ ਕਿਸੇ ਵੀ ਹਿੰਦੀ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਾਹ ਨੇ ਫੇਸਬੁੱਕ ਪੋਸਟ 'ਚ ਨਿਰਮਾਤਾਵਾਂ ਨੂੰ 3 ਦਿਨਾਂ 'ਚ ਸੰਵਾਦ ਬਦਲਣ ਲਈ ਕਿਹਾ। ਨੇਪਾਲ ਦੇ ਫ਼ਿਲਮ ਸੈਂਸਰ ਬੋਰਡ ਨੇ ਵੀ ਕਿਹਾ ਕਿ ਸੀਤਾ ਨੂੰ ‘ਭਾਰਤ ਦੀ ਬੇਟੀ’ ਦੱਸਣ ਸੰਬੰਧੀ ਸੰਵਾਦ 'ਚ ਬਦਲਾਅ ਕੀਤੇ ਜਾਣ ਤੋਂ ਬਾਅਦ ਹੀ ਸਿਨੇਮਾਘਰਾਂ 'ਚ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਪੌਰਾਣਿਕ ਗ੍ਰੰਥਾਂ ਮੁਤਾਬਕ, ਮੰਨਿਆ ਜਾਂਦਾ ਹੈ ਕਿ ਸੀਤਾ ਦਾ ਜਨਮ ਜਨਕਪੁਰ 'ਚ ਹੋਇਆ ਸੀ, ਜੋ ਨੇਪਾਲ ਵਿਚ ਸਥਿਤ ਹੈ। ਫ਼ਿਲਮ 'ਚ ਅਭਿਨੇਤਾ ਪ੍ਰਭਾਸ ਨੇ ਰਾਘਵ (ਰਾਮ), ਕ੍ਰਿਤੀ ਸੈਨਨ ਨੇ ਜਾਨਕੀ (ਸੀਤਾ), ਸੰਨੀ ਸਿੰਘ ਨੇ ਸ਼ੇਸ਼ (ਲਕਸ਼ਮਣ) ਅਤੇ ਸੈਫ ਅਲੀ ਖ਼ਾਨ ਨੇ ਲੰਕੇਸ਼ (ਰਾਵਣ) ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਨਿਰਦੇਸ਼ਨ ਓਮ ਰਾਊਤ ਅਤੇ ਨਿਰਮਾਣ ਟੀ-ਸੀਰੀਜ਼ ਨੇ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।