ਸਰਕਾਰ ਦੀ ਯੋਜਨਾ ਤਿਆਰ, ਕੋਰੋਨਾ ਵੈਕਸੀਨ ਦੀ ਦੂਜੀ ਅਤੇ ਬੂਸਟਰ ਖ਼ੁਰਾਕ ''ਚ ਰਹੇਗਾ 9-12 ਮਹੀਨੇ ਦਾ ਅੰਤਰ
Tuesday, Dec 28, 2021 - 10:04 AM (IST)
ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਅਨੁਸਾਰ ਬਜ਼ੁਰਗਾਂ ਨੂੰ ਅਤੇ ਹੈਲਥ ਕੇਅਰ ਵਰਕਰਾਂ ਨੂੰ ਕਦੋਂ ਤੋਂ ਵੈਕਸੀਨ ਲੱਗੇ ਇਸ ਦੇ ਲਈ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੈਕਸੀਨੇਸ਼ਨ ਡਰਾਈਵ ਨੂੰ ਕਿਵੇਂ ਲਾਗੂ ਕੀਤਾ ਜਾਵੇ, ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਅਤੇ ਸਬੰਧਤ ਏਜੰਸੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਵੈਕਸੀਨੇਸ਼ਨ ਲਈ ਕੋਵਿਨ ਪੋਰਟਲ ’ਚ ਬਦਲਾਅ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਟੀਕਾਕਰਨ ਮੁਹਿੰਮ 'ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ
ਬੱਚਿਆਂ ਦੇ ਟੀਕਾਕਰਨ ਲਈ ਕੋਵਿਨ ਪੋਰਟਲ ’ਚ ਬਦਲਾਅ
ਕੇਂਦਰੀ ਸਿਹਤ ਮੰਤਰਾਲਾ ਦੇ ਸੂਤਰਾਂ ਮੁਤਾਬਕ ਜਿਨ੍ਹਾਂ ਬਜ਼ੁਰਗਾਂ ਦੇ ਵੈਕਸੀਨੇਸ਼ਨ ਦਾ ਵਰਫਾ 9 ਤੋਂ 12 ਮਹੀਨਿਆਂ ਦਾ ਹੈ, ਉਨ੍ਹਾਂ ਨੂੰ ਹੀ ਫਿਲਹਾਲ ਪ੍ਰਿਕਾਸ਼ਨ ਡੋਜ਼ ਦਿੱਤੀ ਜਾਵੇਗੀ। ਉਥੇ ਹੀ ਬੱਚਿਆਂ ਦੇ ਟੀਕਾਕਰਨ ਲਈ ਕੋਵਿਨ ਪੋਰਟਲ ’ਚ 1 ਜਨਵਰੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਲਈ ਕੋਵਿਨ ਪੋਰਟਲ ’ਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ। ਮਸਲਨ ਪਹਿਲਾਂ ਦੇ ਨਿਯਮਾਂ ਅਨੁਸਾਰ ਇਕ ਮੋਬਾਇਲ ਨੰਬਰ ਨਾਲ ਸਿਰਫ਼ 4 ਲੋਕਾਂ ਦੀ ਰਜਿਸਟਰੇਸ਼ਨ ਹੋ ਸਕਦੀ ਸੀ। ਬੱਚਿਆਂ ਦੇ ਵੈਕਸੀਨੇਸ਼ਨ ਤੋਂ ਬਾਅਦ ਇਸ ’ਚ ਬਦਲਾਅ ਦੀ ਗੁੰਜਾਇਸ਼ ਹੈ। ਇਸ ਨੂੰ 31 ਦਸੰਬਰ ਤੱਕ ਦਰੁਸਤ ਕਰ ਲਿਆ ਜਾਵੇਗਾ। ਉਥੇ ਹੀ 15-17 ਸਾਲ ਦੇ ਨਾਬਾਲਗਾਂ ਨੂੰ ਸਿਰਫ਼ ਕੋਵੈਕਸੀਨ ਹੀ ਦਿੱਤੀ ਜਾਵੇਗੀ, ਕਿਉਂਕਿ ਸਿਰਫ਼ ਇਸ ਵੈਕਸੀਨ ਨੂੰ ਹੀ ਇਸ ਉਮਰ ਦੇ ਲੋਕਾਂ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲੀ ਹੈ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ