ਕੇਰਲ ’ਚ ਵਧੀਕ ਜ਼ਿਲਾ ਮੈਜਿਸਟ੍ਰੇਟ ਆਪਣੇ ਘਰ ’ਚ ਮ੍ਰਿਤਕ ਮਿਲੇ, ਪੱਖੇ ਨਾਲ ਲਟਕਦੀ ਮਿਲੀ ਲਾਸ਼
Tuesday, Oct 15, 2024 - 06:38 PM (IST)
ਕੰਨੂਰ (ਏਜੰਸੀ)- ਉੱਤਰੀ ਕੇਰਲ ਦੇ ਕੰਨੂਰ ’ਚ ਜ਼ਿਲ੍ਹੇ ਵਿਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਐੱਮ.) ਨਵੀਨ ਬਾਬੂ ਮੰਗਲਵਾਰ ਨੂੰ ਪੱਲੀਕੁੰਨੂ ਵਿਚ ਆਪਣੀ ਸਰਕਾਰੀ ਰਿਹਾਇਸ਼ ਵਿਚ ਮ੍ਰਿਤਕ ਪਾਏ ਗਏ। ਇਸ ਤੋਂ ਇਕ ਦਿਨ ਪਹਿਲਾਂ ਹੀ ਕੰਨੂਰ ਦੇ ਜ਼ਿਲ੍ਹਾ ਅਧਿਕਾਰੀ ਸਮੇਤ ਏ.ਡੀ.ਐੱਮ. ਦੇ ਹੋਰ ਸਾਥੀਆਂ ਨੇ ਉਨ੍ਹਾਂ ਨੂੰ ਤਬਾਦਲੇ ਦੀ ਵਧਾਈ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਨਵੀਨ ਨੇ ਮੰਗਲਵਾਰ ਸਵੇਰੇ ਆਪਣੇ ਗ੍ਰਹਿ ਜ਼ਿਲੇ ਪਠਾਨਮਥਿੱਟਾ ਦੇ ਏ. ਡੀ. ਐੱਮ. ਵਜੋਂ ਅਹੁਦਾ ਸੰਭਾਲਣ ਲਈ ਉੱਥੇ ਪਹੁੰਚਣਾ ਸੀ ਪਰ ਉਹ ਆਪਣੀ ਸਰਕਾਰੀ ਰਿਹਾਇਸ਼ ਵਿਖੇ ਛੱਤ ਨਾਲ ਲਟਕਦੇ ਮਿਲੇ।
ਇਹ ਵੀ ਪੜ੍ਹੋ: ਅਮਰੀਕੀ ਰੈਪਰ ਡਿਡੀ ਖ਼ਿਲਾਫ਼ 6 ਲੋਕਾਂ ਨੇ ਜਿਨਸੀ ਸ਼ੋਸ਼ਣ ਦੇ ਕੇਸ ਕਰਵਾਏ ਦਰਜ
ਸਾਥੀਆਂ ਵੱਲੋਂ ਸੋਮਵਾਰ ਨਵੀਨ ਬਾਬੂ ਲਈ ਆਯੋਜਿਤ ਵਿਦਾਇਗੀ ਸਮਾਰੋਹ ’ਚ ਬਿਨਾਂ ਅਧਿਕਾਰਤ ਸੱਦੇ ਦੇ ਪਹੁੰਚੀ ਜ਼ਿਲਾ ਪੰਚਾਇਤ ਮੁਖੀ ਪੀ. ਪੀ. ਦਿਵਿਆ ਨੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਨਵੀਨ ਬਾਬੂ ਵੱਲੋਂ ਖੁਦਕੁਸ਼ੀ ਕਰਨ ਦਾ ਸ਼ੱਕ ਹੈ। ਉਨ੍ਹਾਂ ਦੀ ਮੌਤ ਨਾਲ ਸੂਬੇ ’ਚ ਸਿਆਸੀ ਹਲਚਲ ਮਚ ਗਈ ਹੈ। ਵਿਰੋਧੀ ਪਾਰਟੀ ਕਾਂਗਰਸ ਨੇ ਦਿਵਿਆ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਨਾਈਜੀਰੀਆ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 5 ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8