ADB ਨੇ ਹਿਮਾਚਲ ’ਚ ਪੀਣ ਵਾਲੇ ਪਾਣੀ ਲਈ 770 ਕਰੋੜ ਰੁਪਏ ਦਾ ਕਰਜ਼ ਕੀਤਾ ਮਨਜ਼ੂਰ

07/23/2022 5:49:03 PM

ਨਵੀਂ ਦਿੱਲੀ/ਸ਼ਿਮਲਾ- ਏਸ਼ੀਆਈ ਵਿਕਾਸ ਬੈਂਕ (ADB) ਨੇ ਹਿਮਾਚਲ ਪ੍ਰਦੇਸ਼ ’ਚ ਪੀਣ ਵਾਲੇ ਪਾਣੀ ਲਈ ਲੱਗਭਗ 770 ਕਰੋੜ ਰੁਪਏ ਦਾ ਕਰਜ਼ ਮਨਜ਼ੂਰ ਕੀਤਾ ਹੈ। ਏ. ਡੀ. ਬੀ. ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਦੱਸਿਆ ਕਿ ਇਹ ਕਰਜ਼ ਹਿਮਾਚਲ ਪ੍ਰਦੇਸ਼ ਗ੍ਰਾਮੀਣ ਪੀਣ ਵਾਲੇ ਪਾਣੀ ’ਚ ਸੁਧਾਰ ਅਤੇ ਆਜੀਵਿਕਾ ਪ੍ਰਾਜੈਕਟ ਤਹਿਤ ਦਿੱਤਾ ਗਿਆ ਹੈ। ਇਸ ’ਚ ਕਿਹਾ ਗਿਆ ਕਿ ਪ੍ਰਦੇਸ਼ ਦੀ 90 ਫ਼ੀਸਦੀ ਤੋਂ ਵੱਧ ਪੇਂਡੂ ਆਬਾਦੀ ਦੀ ਪੀਣ ਵਾਲੇ ਪਾਣੀ ਤੱਕ ਪਹੁੰਚ ਹੈ ਪਰ ਪਾਣੀ ਦੀ ਸਪਲਾਈ ਢਾਂਚਾ ਪੁਰਾਣਾ ਅਤੇ ਖ਼ਸਤਾਹਾਲ ਹੈ, ਜਿਸ ਨਾਲ ਸੇਵਾ ਦੀ ਗੁਣਵੱਤਾ ਖਰਾਬ ਰਹਿੰਦੀ ਹੈ। 

ਏ. ਡੀ. ਬੀ. ਦੇ ਇਸ ਪ੍ਰਾਜੈਕਟ ਤਹਿਤ ਹਿਮਾਚਲ ਪ੍ਰਦੇਸ਼ ਦੇ 75,800 ਘਰਾਂ ਨੂੰ ਇਸ ਸੇਵਾ ਨਾਲ ਜੋੜਿਆ ਜਾਵੇਗਾ ਅਤੇ 10 ਜ਼ਿਲ੍ਹਿਆਂ ’ਚ 3,70,000 ਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਹੋ ਸਕੇਗੀ। ਜਲ ਪ੍ਰਾਜੈਕਟ ਪ੍ਰਸ਼ਾਸਨ ਦੇ ਯੂਨਿਟ ਮੁਖੀ ਜੂਡ ਕੋਲਹੇਸ ਨੇ ਕਿਹਾ ਕਿ ਇਹ ਪ੍ਰਾਜੈਕਟ ਪਾਣੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰੇਗਾ ਅਤੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ​​ਕਰੇਗਾ। ਇਸ ਤਰ੍ਹਾਂ ਸੁਰੱਖਿਅਤ, ਟਿਕਾਊ ਅਤੇ ਪੇਂਡੂ ਜਲ ਸਪਲਾਈ ਅਤੇ ਸਵੱਛਤਾ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ।


Tanu

Content Editor

Related News