‘ਕੋਵਿਸ਼ੀਲਡ’ ਲਗਵਾ ਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਅਦਾਰ ਪੂਨਾਵਾਲਾ ਨੇ ਕੀਤਾ ਵੱਡਾ ਐਲਾਨ
Thursday, Aug 05, 2021 - 04:29 PM (IST)
ਨਵੀਂ ਦਿੱਲੀ (ਭਾਸ਼ਾ)— ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਦੇ ਸੀ. ਈ. ਓ. ਅਤੇ ਮਾਲਕ ਅਦਾਰ ਪੂਨਾਵਾਲਾ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਨੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ 10 ਕਰੋੜ ਰੁਪਏ ਵੱਖ ਰੱਖੇ ਹਨ, ਕਿਉਂਕਿ ਕੁਝ ਦੇਸ਼ਾਂ ਨੇ ਅਜੇ ਤੱਕ ਇਕਾਂਤਵਾਸ ਦੇ ਬਿਨਾਂ ਐਂਟਰੀ ਲਈ ਕੋਵਿਸ਼ੀਲਡ ਨੂੰ ਇਕ ਸਵੀਕਾਰਯੋਗ ਟੀਕੇ ਦੇ ਰੂਪ ਵਿਚ ਮਨਜ਼ੂਰੀ ਨਹੀਂ ਦਿੱਤੀ ਹੈ। ਅਦਾਰ ਪੂਨਾਵਾਲਾ ਨੇ ਵਿਦੇਸ਼ ਯਾਤਰਾ ਕਰਨ ਵਾਲੇ ਵਿਦਿਆਰਥੀਆਂ ਦੇ ਇਕਾਂਤਵਾਸ (ਕੁਆਰੰਟੀਨ) ਖਰਚਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ
ਪੂਨਾਵਾਲਾ ਨੇ ਟਵਿੱਟਰ ’ਤੇ ਲਿਖਿਆ ਕਿ ਵਿਦੇਸ਼ ਜਾਣ ਵਾਲੇ ਪਿਆਰੇ ਵਿਦਿਆਰਥੀਓ, ਕੁਝ ਦੇਸ਼ਾਂ ਨੇ ਅਜੇ ਤੱਕ ਕੋਵਿਸ਼ੀਲਡ ਨੂੰ ਇਕਾਂਤਵਾਸ ਦੇ ਬਿਨਾਂ ਯਾਤਰਾ ਲਈ ਇਕ ਸਵੀਕਾਰਯੋਗ ਟੀਕੇ ਦੇ ਰੂਪ ਵਿਚ ਮਨਜ਼ੂਰੀ ਨਹੀਂ ਦਿੱਤੀ ਹੈ, ਇਸ ਲਈ ਤੁਹਾਨੂੰ ਕੁਝ ਖਰਚ ਕਰਨਾ ਪੈ ਸਕਦਾ ਹੈ। ਮੈਂ ਇਸ ਲਈ 10 ਕਰੋੜ ਰੁਪਏ ਵੱਖ ਰੱਖੇ ਹਨ। ਉਨ੍ਹਾਂ ਨੇ ਇਕ ਲਿੰਕ ਵੀ ਸਾਂਝਾ ਕੀਤਾ, ਜਿੱਥੇ ਜ਼ਰੂਰਤ ਪੈਣ ’ਤੇ ਵਿੱਤੀ ਮਦਦ ਲਈ ਬੇਨਤੀ ਕਰ ਸਕਦੇ ਹਨ। ਅਦਾਰ ਪੂਨਾਵਾਲਾ ਨੇ ਇਸ ਤੋਂ ਪਹਿਲਾਂ ਜੁਲਾਈ ਵਿਚ, ਐਂਟਰੀ ਲਈ ਇਕ ਸਵੀਕਾਰਯੋਗ ਟੀਕੇ ਦੇ ਰੂਪ ਵਿਚ ਕੋਵਿਸ਼ੀਲਡ ਨੂੰ ਮਾਨਤਾ ਦੇਣ ਲਈ 16 ਯੂਰਪੀ ਦੇਸ਼ਾਂ ਦੀ ਸ਼ਲਾਘਾ ਕੀਤੀ ਸੀ।
ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਗਏ ਮੰਤਰੀ ਖ਼ੁਦ ਹੀ ਫਸ ਗਏ, ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ
ਦੱਸ ਦੇਈਏ ਕਿ ਭਾਰਤ ’ਚ ਵੱਡੀ ਗਿਣਤੀ ’ਚ ਕੋਵਿਸ਼ੀਲਡ ਟੀਕੇ ਦੀਆਂ ਖ਼ੁਰਾਕਾਂ ਹੀ ਲੋਕਾਂ ਨੂੰ ਲਾਈਆਂ ਜਾ ਰਹੀਆਂ ਹਨ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਐਸਟਰਾਜ਼ੇਨੇਕਾ ਨਾਲ ਮਿਲ ਕੇ ਇਸ ਕੋਵਿਸ਼ੀਲਡ ਟੀਕੇ ਨੂੰ ਬਣਾਇਆ ਹੈ। ਹੁਣ ਤੱਕ 48.93 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ।