ਅਡਾਨੀ ਗਰੁੱਪ ਦੀ ਵੱਡੀ ਡੀਲ, 231 ਕਰੋੜ ''ਚ ਖਰੀਦਿਆ ਟਰੇਡ ਕੈਸਲ ਟੇਕ ਪਾਰਕ
Sunday, Nov 23, 2025 - 03:12 PM (IST)
ਨਵੀਂ ਦਿੱਲੀ- ਅਡਾਨੀ ਗਰੁੱਪ ਦੀ ਇਕ ਸੰਯੁਕਤ ਉੱਦਮ ਕੰਪਨੀ ਨੇ ਬੁਨਿਆਦੀ ਢਾਂਚਾ ਡਿਵੈਲਪਰ ਟਰੇਡ ਕੈਸਲ ਟੇਕ ਪਾਰਕ ਨੂੰ 231.34 ਕਰੋੜ ਰੁਪਏ 'ਚ ਖਰੀਦ ਲਿਆ ਹੈ। ਟਰੇਡ ਕੈਸਰ ਟੇਕ ਪਾਰਕ ਕੋਲ ਕਾਫ਼ੀ ਜ਼ਮੀਨ ਹੈ। ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ੇਜ਼ ਲਿਮਟਿਡ (ਏਈਐੱਲ) ਨੇ ਸ਼ੇਅਰ ਬਾਜ਼ਾਰ 'ਚ ਦਿੱਤੀ ਸੂਚਨਾ 'ਚ ਦੱਸਿਆ,''ਉਸ ਨੇ ਅਤੇ ਡਾਟਾ ਸੈਂਟਰ ਆਪਰੇਟਰ ਐਜਕੋਨੈਕਸ ਦੇ ਸੰਯੁਕਤ ਉੱਦਮ ਅਡਾਨੀਕੋਨੈਕਸ (ਏਸੀਐਕਸ) ਨੇ ਟੀਸੀਟੀਪੀਪੀਐੱਲ 'ਚ 100 ਫੀਸਦੀ ਹਿੱਸੇਦਾਰੀ ਦਾ ਐਕਵਾਇਰ ਕਰਨ ਲਈ 21 ਨਵੰਬਰ 2025 ਨੂੰ ਟਰੇਡ ਕੈਸਲ ਟੇਕ ਪਾਰਕ (ਟੀਸੀਟੀਪੀਪੀਐੱਲ) ਅਤੇ ਉਸ ਦੇ ਮੌਜੂਦਾ ਸ਼ੇਅਰਧਾਰਕ ਸ਼੍ਰੀ ਨਾਮਨ ਡੈਵਲਪਰਜ਼ ਅਤੇ ਜਯੇਸ਼ ਸ਼ਾਹ ਨਾਲ ਇਕ ਸ਼ੇਅਰ ਖਰੀਦ ਸਮਝੌਤੇ (ਐੱਸਪੀਏ) 'ਤੇ ਹਸਤਾਖਰ ਕੀਤੇ ਹਨ।''
ਕੰਪਨੀ ਨੇ ਦੱਸਿਆ,''ਐਕਵਾਇਰ ਦਾ ਮਕਸਦ ਬੁਨਿਆਦੀ ਢਾਂਚਾ ਸਹੂਲਤ ਸਥਾਪਤ ਕਰਨਾ ਹੈ।'' ਕੰਪਨੀ ਨੇ ਕਿਹਾ,''ਟੀਸੀਟੀਪੀਪੀਐੱਲ ਭਾਰਤ 'ਚ ਸ਼ਾਮਲ ਹੈ ਅਤੇ 16 ਅਕਤੂਬਰ 2023 ਨੂੰ ਮਹਾਰਾਸ਼ਟਰ, ਮੁੰਬਈ ਦੇ ਰਜਿਸਟਰਾਰ ਆਫ ਕੰਪਨੀਜ਼ ਕੋਲ ਰਜਿਸਟਰਡ ਹੋਈ ਸੀ। ਇਸ ਦਾ ਮਕਸਦ ਬੁਨਿਆਦੀ ਢਾਂਚਾ ਵਿਕਾਸ ਗਤੀਵਿਧੀਆਂ ਕਰਨਾ ਹੈ। ਅਜੇ ਤੱਕ ਟੀਸੀਟੀਪੀਪੀਐੱਲ ਨੇ ਵਪਾਰਕ ਗਤੀਵਿਧੀਆਂ ਸ਼ੁਰੂ ਨਹੀਂ ਕੀਤੀਆਂ ਹਨ ਪਰ ਇਸ ਕੋਲ ਕਾਫ਼ੀ ਵੱਡੀ ਜ਼ਮੀਨ ਹੈਲਡਿੰਗਜ਼ ਹਨ ਅਤੇ ਬੁਨਿਆਦੀ ਢਾਂਚਾ ਗਤੀਵਿਧੀਆਂ ਸ਼ੁਰੂ ਕਰਨ ਲਈ ਪ੍ਰਮੁੱਖ ਲਾਇਸੈਂਸ ਪ੍ਰਾਪਤ ਹਨ, ਜਿਸ ਨਾਲ ਏਸੀਐੱਕਸ ਨੂੰ ਸ਼ੁਰੂਆਤੀ ਬੜ੍ਹਤ ਮਿਲੇਗੀ।''
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
