ਅਦਾਕਾਰਾ ਮਾਹੀ ਗਿੱਲ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ (ਤਸਵੀਰਾਂ)

Friday, Mar 17, 2023 - 05:23 PM (IST)

ਅਦਾਕਾਰਾ ਮਾਹੀ ਗਿੱਲ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ (ਤਸਵੀਰਾਂ)

ਮੁੰਬਈ (ਬਿਊਰੋ)— ਸਾਲ 2003 'ਚ ਪੰਜਾਬੀ ਫ਼ਿਲਮ 'ਹਵਾਏ' ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ।

PunjabKesari

ਇਸ ਦੌਰਾਨ ਮਾਹੀ ਗਿੱਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਪੰਜਾਬ 'ਚ ਫੈਲਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਭੋਰਸਾ ਦਿੱਤਾ।

PunjabKesari

ਦੱਸ ਦਈਏ ਕਿ ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ 'ਚ ਹੋਇਆ ਸੀ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਉਨ੍ਹਾਂ ਦੇ ਸਫ਼ਰ 'ਚ ਸਿੱਧੀ-ਸਾਦੀ ਲੜਕੀ ਤੋਂ ਹੌਟ ਬੇਬੀ ਬਣਨ ਦੀ ਕਹਾਣੀ ਲੁਕੀ ਹੋਈ ਹੈ।

PunjabKesari

'ਹਵਾਏ' ਨਾਲ ਡੈਬਿਊ ਕਰਨ ਵਾਲੀ ਮਾਹੀ ਗਿੱਲ ਨੇ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਇੰਡਸਟਰੀ 'ਚ ਖੁਦ ਨੂੰ ਪੱਕੇ ਪੈਰੀਂ ਕੀਤਾ।

PunjabKesari

ਇਸ ਤੋਂ ਇਲਾਵਾ ਮਾਹੀ ਗਿੱਲ ਨੇ ਪੰਜਾਬੀ ਫ਼ਿਲਮ 'ਮਿੱਟੀ ਵਾਜਾਂ ਮਾਰਦੀ', 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ' ਅਤੇ 'ਸ਼ਰੀਕ' 'ਚ ਵੀ ਕੰਮ ਕੀਤਾ। ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

PunjabKesari

ਸਾਲ 2010 'ਚ ਫ਼ਿਲਮ 'ਦੇਵ ਡੀ' ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News