ਅਦਾਕਾਰਾ ਕੰਗਨਾ ਰਣੌਤ ਦਾ ਲੋਕ ਸਭਾ ਚੋਣਾਂ ਲੜਨਾ ਤੈਅ! ਇਸ ਸੀਟ ਤੋਂ ਭਾਜਪਾ ਦੇ ਸਕਦੀ ਹੈ ਟਿਕਟ

Tuesday, Mar 19, 2024 - 09:32 AM (IST)

ਅਦਾਕਾਰਾ ਕੰਗਨਾ ਰਣੌਤ ਦਾ ਲੋਕ ਸਭਾ ਚੋਣਾਂ ਲੜਨਾ ਤੈਅ! ਇਸ ਸੀਟ ਤੋਂ ਭਾਜਪਾ ਦੇ ਸਕਦੀ ਹੈ ਟਿਕਟ

ਮੁੰਬਈ (ਬਿਊਰੋ) : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਮਗਰੋਂ ਚਰਚਾਵਾਂ ਕਾਫ਼ੀ ਤੇਜ਼ ਹੋ ਗਈਆਂ ਹਨ ਕਿ ਭਾਜਪਾ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਨੂੰ ਹਿਮਾਚਲ ਤੋਂ ਟਿਕਟ ਦੇ ਸਕਦੀ ਹੈ। ਖ਼ਬਰਾਂ ਮੁਤਾਬਕ, ਕੰਗਨਾ ਨੂੰ ਹਿਮਾਚਲ ਦੀ ਮੰਡੀ ਸੀਟ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਹਾਲਾਂਕਿ ਅਦਾਕਾਰਾ ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਨੂੰ ਮੰਡੀ ਤੋਂ ਟਿਕਟ ਦੇਣ ਦੇ ਮਜ਼ਬੂਤ ਦਾਅਵੇਦਾਰਾਂ 'ਚ ਗਿਣਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਦੱਸ ਦਈਏ ਕਿ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀਆਂ 4 'ਚੋਂ 2 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। 2 ਸੀਟਾਂ ਕਾਂਗੜਾ ਅਤੇ ਮੰਡੀ ਦੀਆਂ ਬਚੀਆਂ ਹਨ। ਖ਼ਬਰਾਂ ਹਨ ਕਿ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਉਨ੍ਹਾਂ ਨਾਵਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਭਾਜਪਾ ਮੰਡੀ ਸੀਟ ਤੋਂ ਉਮੀਦਵਾਰੀ ਲਈ ਵਿਚਾਰ ਕਰ ਰਹੀ ਹੈ।

ਦੱਸ ਦਈਏ ਕਿ ਹੁਣ ਤੱਕ ਭਾਜਪਾ ਨੇ 2 ਸੂਚੀਆਂ ਜਾਰੀ ਕਰਕੇ 267 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਤੀਜੀ ਸੂਚੀ ਵੀ ਜਲਦ ਆ ਸਕਦੀ ਹੈ। ਇਸ ਦੀ ਤਰੀਕ 20-21 ਮਾਰਚ ਦੱਸੀ ਜਾ ਰਹੀ ਹੈ। ਇਨ੍ਹਾਂ 'ਚ ਕੰਗਨਾ ਰਣੌਤ ਦਾ ਨਾਂ ਵੀ ਆ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਮੰਗੀ ਮੁਆਫੀ, ਜਾਣੋ ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਕੰਗਨਾ ਰਣੌਤ ਮੂਲ ਰੂਪ ਤੋਂ ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਰਾਜਪੂਤ ਭਾਈਚਾਰੇ ਤੋਂ ਹੈ। ਮੰਡੀ 'ਚ ਰਾਜਪੂਤ ਭਾਈਚਾਰੇ ਦੇ ਵੋਟਰਾਂ ਦੀ ਚੰਗੀ ਗਿਣਤੀ ਹੈ ਅਤੇ ਅਨੁਸੂਚਿਤ ਜਾਤੀ ਦੇ ਵੋਟਰ ਵੀ ਕਾਫ਼ੀ ਗਿਣਤੀ 'ਚ ਹਨ, ਜੋ ਭਾਜਪਾ ਦੇ ਸਮਰਥਕ ਮੰਨੇ ਜਾਂਦੇ ਹਨ। ਵੋਟਾਂ ਦੇ ਇਸ ਸਮੀਕਰਨ ਦਾ ਭਾਜਪਾ ਨੂੰ ਫ਼ਾਇਦਾ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News