ਦੂਜੀ ਵਾਰ ਲੀਲਾਵਤੀ ਹਸਪਤਾਲ ਵਿਚ ਦਾਖਲ ਹੋਏ ਅਭਿਨੇਤਾ ਸੰਜੇ ਦੱਤ

08/17/2020 12:50:54 AM

ਮੁੰਬਈ (ਇੰਟ.)- ਅਭਿਨੇਤਾ ਸੰਜੇ ਦੱਤ ਐਤਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹੋਏ। 61 ਸਾਲਾ ਅਭਿਨੇਤਾ ਦੇ ਕੁਝ ਟੈਸਟ ਹੋਏ ਅਤੇ ਫਿਰ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਰਿਪੋਰਟਸ ਦੀ ਮੰਨੀਏ ਤਾਂ ਐਡਵਾਂਸ ਸਟੇਜ ਦੇ ਲੰਗ ਕੈਂਸਰ ਨਾਲ ਜੂਝ ਰਹੇ ਸੰਜੂ ਦੇ ਕੁਝ ਟੈਸਟ ਕੋਕੀਲਾਬੇਨ ਹਸਪਤਾਲ ਵਿਚ ਵੀ ਕੀਤੇ ਗਏ ਹਨ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਹੈ।
ਸੰਜੇ ਦੱਤ ਨੂੰ ਬੀਮਾਰੀ ਬਾਰੇ ਦੱਸ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਕ ਆਨਕੋਲੋਜਿਸਟ ਕੋਲ ਭੇਜਿਆ ਗਿਆ, ਜਿਸ ਨੇ ਉਨ੍ਹਾਂ ਨੂੰ ਪੂਰਾ ਐਕਸ਼ਨ ਪਲਾਨ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਜਿੱਥੇ  ਚਾਹੇ, ਉਥੇ ਇਸ ਦਾ ਇਲਾਜ ਕਰਵਾ ਸਕਦੇ ਹਨ। ਚਾਹੇ ਤਾਂ ਵਿਦੇਸ਼ ਵੀ ਜਾ ਸਕਦੇ ਹਨ। ਇਸ ਦਾ ਇਕੋ ਇਕ ਇਲਾਜ ਕੀਮੋਥੈਰੇਪੀ ਹੈ। ਇਸ ਕੇਸ ਵਿਚ ਸਰਜਰੀ ਨਹੀਂ ਕੀਤੀ ਜਾ ਸਕਦੀ। ਇਹ ਚੌਥੀ ਸਟੇਜ ਦਾ ਕੈਂਸਰ ਹੈ।


Gurdeep Singh

Content Editor

Related News