ਇਕ ਹੋਰ ਅਦਾਕਾਰ ਚੜ੍ਹੇਗਾ ਸੰਸਦ ਦੀਆਂ ਪੌੜੀਆਂ ! ਐਕਟਿੰਗ ''ਚ ਧੱਕ ਪਾਉਣ ਮਗਰੋਂ ਰਾਜਨੀਤੀ ''ਚ ਰੱਖੇਗਾ ਪੈਰ
Tuesday, Sep 30, 2025 - 12:27 PM (IST)

ਐਂਟਰਟੇਨਮੈਂਟ ਡੈਸਕ- ਭੋਜਪੁਰੀ ਸੂਪਰਸਟਾਰ ਪਵਨ ਸਿੰਘ ਹੁਣ ਬਿਹਾਰ ਦੀ ਰਾਜਨੀਤੀ ਵਿੱਚ ਕਦਮ ਰੱਖਣ ਜਾ ਰਹੇ ਹਨ। ਖ਼ਬਰਾਂ ਮੁਤਾਬਕ ਉਹ ਰਾਸ਼ਟਰੀ ਲੋਕ ਮੋਰਚਾ ਵਿਚ ਸ਼ਾਮਲ ਹੋਣ ਵਾਲੇ ਹਨ ਅਤੇ ਉਨ੍ਹਾਂ ਨੂੰ ਐੱਨ.ਡੀ.ਏ. ਵੱਲੋਂ ਰਾਜ ਸਭਾ ਭੇਜਣ ਦੀ ਸੰਭਾਵਨਾ ਹੈ। ਪਵਨ ਸਿੰਘ ਦਾ ਬਿਹਾਰ ਵਿੱਚ ਬਹੁਤ ਵੱਡਾ ਫੈਨ ਬੇਸ ਹੈ। ਉਨ੍ਹਾਂ ਨੇ ਭੋਜਪੁਰੀ ਸਿਨੇਮਾ ਰਾਹੀਂ ਆਮ ਲੋਕਾਂ ਵਿੱਚ ਇੱਕ ਮਜ਼ਬੂਤ ਪਕੜ ਬਣਾਈ ਹੈ। ਇਹ ਧਿਆਨਦੇਣ ਯੋਗ ਹੈ ਕਿ ਪਿਛਲੇ ਸਾਲ ਪਵਨ ਸਿੰਘ ਨੂੰ ਭਾਜਪਾ ਵੱਲੋਂ ਮਤਭੇਦ ਕਰਕੇ ਕੱਢ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੇ ਐੱਨ.ਡੀ.ਏ. ਉਮੀਦਵਾਰ ਦੇ ਖਿਲਾਫ ਆਪਣਾ ਨਾਮਾਜ਼ਦਗੀ ਪੱਤਰ ਅਜ਼ਾਦ ਉਮੀਦਵਾਰ ਵਜੋਂ ਭਰਿਆ ਸੀ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ 'ਤੇ ਦਿਖਿਆ Pregnancy ਗਲੋਅ
ਪਵਨ ਸਿੰਘ ਨੇ ਹਾਲ ਹੀ ਵਿੱਚ ਰਾਸ਼ਟਰੀ ਲੋਕ ਮੋਰਚਾ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ, ਜਿਸ ਨਾਲ ਉਨ੍ਹਾਂ ਦੀ ਰਾਜਨੀਤਕ ਸਰਗਰਮੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪਵਨ ਸਿੰਘ ਲੰਬੇ ਸਮੇਂ ਤੱਕ ਭਾਜਪਾ ਅਤੇ ਐੱਨ.ਡੀ.ਏ. ਦੇ ਸਮਰਥਕ ਰਹੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਇਵੈਂਟਸ ਵਿੱਚ ਨਜ਼ਰ ਆ ਚੁੱਕੇ ਹਨ। ਖਬਰਾਂ ਮੁਤਾਬਕ , ਪਵਨ ਸਿੰਘ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾਂ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਦਾ ਵੀ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ YouTuber ਹੋਇਆ ਗ੍ਰਿਫ਼ਤਾਰ ! ਲੱਗੇ ਗੰਭੀਰ ਇਲਜ਼ਾਮ
2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਵਨ ਸਿੰਘ ਨੇ ਕਰਕਟ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਸੀ.ਪੀ.ਆਈ.-ਐਮ.ਐਲ. ਦੇ ਉਮੀਦਵਾਰ ਰਾਜਾਰਾਮ ਸਿੰਘ ਕੁਸ਼ਵਾਹਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਦਮ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ਵੱਲੋਂ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਰਾਸ਼ਟਰੀ ਲੋਕ ਮੋਰਚਾ 'ਚ ਐਂਟਰੀ ਅਤੇ ਰਾਜ ਸਭਾ ਵਿੱਚ ਭੇਜੇ ਜਾਣ ਦੀ ਅਟਕਲ ਨਾਲ ਬਿਹਾਰ ਦੀ ਰਾਜਨੀਤੀ ਵਿੱਚ ਨਵੀਂ ਦਿਸ਼ਾ ਵੇਖਣ ਨੂੰ ਮਿਲ ਸਕਦੀ ਹੈ, ਜੋ ਕਿ ਐੱਨ.ਡੀ.ਏ. ਲਈ ਵੱਡਾ ਫਾਇਦਾ ਸਾਬਤ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8