ਬਿਹਾਰ ’ਚ ਸਮਰਾਟ ਦੇ ਗ੍ਰਹਿ ਮੰਤਰੀ ਬਣਦਿਆਂ ਹੀ ਕਾਰਵਾਈ ਸ਼ੁਰੂ, ਬੇਗੂਸਰਾਏ ’ਚ ਐਨਕਾਊਂਟਰ

Saturday, Nov 22, 2025 - 08:39 PM (IST)

ਬਿਹਾਰ ’ਚ ਸਮਰਾਟ ਦੇ ਗ੍ਰਹਿ ਮੰਤਰੀ ਬਣਦਿਆਂ ਹੀ ਕਾਰਵਾਈ ਸ਼ੁਰੂ, ਬੇਗੂਸਰਾਏ ’ਚ ਐਨਕਾਊਂਟਰ

ਪਟਨਾ (ਅਨਸ) - ਬਿਹਾਰ ਵਿਚ ਨਵੀਂ ਸਰਕਾਰ ਦਾ ਗਠਨ ਹੋਣ ਦੇ ਨਾਲ ਹੀ ਪੁਲਸ ਅਪਰਾਧੀਆਂ ਵਿਰੁੱਧ ਕਾਰਵਾਈ ਵਿਚ ਲੱਗ ਗਈ ਹੈ। ਸ਼ੁੱਕਰਵਾਰ ਰਾਤ ਨੂੰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਜ਼ਿਲਾ ਪੁਲਸ ਵਿਚਕਾਰ ਇਕ ਸਾਂਝੇ ਆਪ੍ਰੇਸ਼ਨ ਦੇ ਨਤੀਜੇ ਵਜੋਂ ਬੇਗੂਸਰਾਏ ਵਿਚ ਇਕ ਮੁਕਾਬਲਾ ਹੋਇਆ। ਇਸ ਘਟਨਾ ਵਿਚ ਇਕ ਅਪਰਾਧੀ ਜ਼ਖਮੀ ਹੋ ਗਿਆ। ਉਸ ’ਤੇ ਸਰਪੰਚ ਦੇ ਪੁੱਤਰ ਦੀ ਹੱਤਿਆ ਦਾ ਦੋਸ਼ ਹੈ। ਇਹ ਘਟਨਾ ਸਾਹਿਬਪੁਰ ਕਮਲ ਥਾਣਾ ਖੇਤਰ ਦੇ ਸ਼ਾਲੀਗ੍ਰਾਮ ਅਤੇ ਮੱਲ੍ਹੀਪੁਰ ਪਿੰਡਾਂ ਦੇ ਨੇੜੇ ਵਾਪਰੀ।

ਜ਼ਖਮੀ ਅਪਰਾਧੀ ਤੇਘੜਾ ਥਾਣਾ ਖੇਤਰ ਦੇ ਬਨਹਾਰਾ ਪਿੰਡ ਦੇ ਰਹਿਣ ਵਾਲੇ ਰਾਜਕਿਸ਼ੋਰ ਰਾਏ ਦਾ ਬੇਟਾ ਸ਼ਿਵਦੱਤ ਰਾਏ (27) ਹੈ। ਪੁਲਸ ਨੇ ਮੌਕੇ ਤੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਨਕਦੀ ਵੀ ਬਰਾਮਦ ਕੀਤੀ ਹੈ। ਜ਼ਖਮੀ ਵਿਅਕਤੀ ਦਾ ਬੇਗੂਸਰਾਏ ਦੇ ਸਿਵਲ ਹਸਪਤਾਲ ਵਿਚ ਪੁਲਸ ਹਿਰਾਸਤ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਅਜੇ ਉਸਦੀ ਹਾਲਤ ਬਾਰੇ ਜਾਣਕਾਰੀ ਜਾਰੀ ਨਹੀਂ ਕਰ ਰਹੀ ਹੈ।

ਐੱਸ. ਟੀ. ਐੱਫ. ਨੂੰ ਇਨਪੁੱਟ ਮਿਲੀ ਸੀ ਕਿ ਫਰਾਰ ਅਪਰਾਧੀ ਸ਼ਿਵਦੱਤ ਰਾਏ ਸਾਹਿਬਪੁਰ ਕਮਾਲ ਥਾਣਾ ਖੇਤਰ ਦੇ ਮੱਲ੍ਹੀਪੁਰ ਨੇੜੇ ਹਥਿਆਰ ਖਰੀਦਣ ਆਇਆ ਹੈ। ਸੂਚਨਾ ਮਿਲਣ ’ਤੇ ਐੱਸ. ਟੀ. ਐੱਫ. ਟੀਮ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਸਥਾਨਕ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ। ਜਦੋਂ ਐੱਸ. ਟੀ. ਐੱਫ. ਅਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚੀ, ਤਾਂ 2 ਬਾਈਕਾਂ ’ਤੇ ਸਵਾਰ 6 ਅਪਰਾਧੀਆਂ ਨੇ ਪੁਲਸ ਨੂੰ ਦੇਖ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।


author

Inder Prajapati

Content Editor

Related News