ਪਰਾਲੀ ਸਾੜਨ 'ਤੇ ਕੈਥਲ 'ਚ 133 ਕਿਸਾਨਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ

Saturday, Nov 02, 2019 - 12:19 PM (IST)

ਪਰਾਲੀ ਸਾੜਨ 'ਤੇ ਕੈਥਲ 'ਚ 133 ਕਿਸਾਨਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ

ਕੈਥਲ—ਹਰਿਆਣਾ ਦੇ ਕੈਥਲ ਜ਼ਿਲੇ ਦੇ ਖੇਤੀ ਡਿਪਟੀ ਡਾਇਰੈਕਟਰ ਨੇ ਦੱਸਿਆ ਹੈ ਕਿ ਹੁਣ ਤੱਕ ਪਰਾਲੀ ਸਾੜਨ ਵਾਲੇ 133 ਕਿਸਾਨਾਂ ਦਾ ਚਲਾਨ ਕੱਟਿਆ ਗਿਆ ਹੈ। ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 60 ਫੀਸਦੀ ਗਿਰਾਵਟ ਆਈ ਹੈ, ਜੋ ਕਿਸਾਨ ਜੁਰਮਾਨਾ ਨਹੀਂ ਭਰ ਸਕਣਗੇ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

PunjabKesari

ਧਰਤੀ ਵਿਗਿਆਨ ਮੰਤਰਾਲੇ ਦੀ ਹਵਾ ਕੁਆਲਿਟੀ ਨਿਗਰਾਨੀ ਯੂਨਿਟ 'ਸਫਰ' ਮੁਤਾਬਕ ਹਰਿਆਣਾ ਅਤੇ ਪੰਜਾਬ (ਉੱਤਰ-ਪੱਛਮੀ ਭਾਰਤ) 'ਚ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੇਠਲੇ ਪੱਧਰ 'ਤੇ ਹਵਾ ਦੀ ਗਤੀ, ਧੂੜ ਉੱਡਣਾ ਅਤੇ ਘੱਟ ਵਿਜ਼ੀਬਿਲਟੀ ਵਰਗੇ ਕਈ ਹੋਰ ਕਾਰਨਾਂ ਕਰਕੇ ਹੈ, ਜਿਨ੍ਹਾਂ ਕਾਰਨ ਪ੍ਰਦੂਸ਼ਣ ਦੇ ਲਿਹਾਜ਼ ਨਾਲ ਸਥਿਤੀ ਨਕਾਰਤਮਕ ਹੈ। ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ (ਈ. ਪੀ. ਸੀ. ਏ) ਨੇ ਲਾਗੂ ਏਜੰਸੀਆਂ ਨੂੰ ਗੁਆਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਤਰੁੰਤ ਸਖਤ ਕਾਰਵਾਈ ਕਰਨ ਨੂੰ ਕਿਹਾ ਹੈ।


author

Iqbalkaur

Content Editor

Related News