ਅਨੁਰਾਗ ਠਾਕੁਰ ਨੇ ਹਿਮਾਚਲ ਦੇ CM ਸੁੱਖੂ ਨੂੰ ਕਿਹਾ- ਕੇਂਦਰ ਵਲੋਂ ਦਿੱਤੀ ਗਈ ਰਾਹਤ ਕਰੋ ਸਵੀਕਾਰ

Wednesday, Jan 03, 2024 - 06:19 PM (IST)

ਅਨੁਰਾਗ ਠਾਕੁਰ ਨੇ ਹਿਮਾਚਲ ਦੇ CM ਸੁੱਖੂ ਨੂੰ ਕਿਹਾ- ਕੇਂਦਰ ਵਲੋਂ ਦਿੱਤੀ ਗਈ ਰਾਹਤ ਕਰੋ ਸਵੀਕਾਰ

ਹਮੀਰਪੁਰ (ਭਾਸ਼ਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਵਲੋਂ ਹਿਮਾਚਲ ਪ੍ਰਦੇਸ਼ ਨੂੰ ਪੂਰੀ ਰਾਹਤ ਦਿੱਤੀ ਗਈ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇੱਥੇ ਇਕ ਸਮਾਰੋਹ ਤੋਂ ਵੱਖ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਮਾਚਲ ਪ੍ਰਦੇਸ਼ ਨਾਲ ਬਹੁਤ ਲਗਾਅ ਹੈ ਅਤੇ ਉਨ੍ਹਾਂ ਨੇ ਰਾਜ ਨੂੰ ਏਮਜ਼, ਆਈ.ਆਈ.ਆਈ.ਟੀ., ਰਾਸ਼ਟਰੀ ਰਾਜਮਾਰਗ, ਕੇਂਦਰੀ ਯੂਨੀਵਰਸਿਟੀ ਅਤੇ ਰੇਲਵੇ ਵਰਗੀਆਂ ਸੰਸਥਾਵਾਂ ਦੇਣ ਲਈ ਕੰਮ ਕੀਤਾ ਹੈ। 

ਇਹ ਵੀ ਪੜ੍ਹੋ : ਪੈਟਰੋਲ ਨਹੀਂ ਮਿਲਿਆ ਤਾਂ ਬਾਈਕ ਛੱਡ ਘੋੜੇ 'ਤੇ ਗਿਆ ਡਿਲਿਵਰੀ ਬੁਆਏ, ਵੀਡੀਓ ਦੇਖ ਹਰ ਕੋਈ ਹੋਇਆ ਹੈਰਾਨ

ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਝੂਠੇ ਦੋਸ਼ ਲਗਾਉਣ ਦੀ ਬਜਾਏ ਆਤਮਮੰਥਨ ਕਰਨਾ ਚਾਹੀਦਾ ਅਤੇ ਦੇਖਣਾ ਚਾਹੀਦਾ ਹੈ ਕਿ ਸੰਕਟ ਦੌਰਾਨ ਉਨ੍ਹਾਂ ਨੇ ਲੋਕਾਂ ਲਈ ਕੀ ਕੀਤਾ ਹੈ। ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਮ ਮੰਦਰ ਉਦਘਾਟਨ ਲਈ ਅਯੁੱਧਿਆ 'ਚ ਸੱਦਾ ਦਿੱਤਾ ਗਿਆ ਹੈ, ਸਿਰਫ਼ ਉਨ੍ਹਾਂ ਨੂੰ ਹੀ ਜਾਣਾ ਚਾਹੀਦਾ, ਕਿਉਂਕਿ 22 ਜਨਵਰੀ ਨੂੰ ਇਕ ਯੋਜਨਾਬੱਧ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਠਾਕੁਰ ਨੇ ਕਿਹਾ ਕਿ ਹਮੀਰਪੁਰ ਸੰਸਦੀ ਖੇਤਰ ਦੇ ਲੋਕਾਂ ਲਈ ਅਯੁੱਧਿਆ ਜਾਣ ਦੀ ਵਿਵਸਥਾ ਕੀਤੀ ਜਾਵੇਗੀ, ਅੱਗੇ ਵੀ ਲੋਕਾਂ ਨੂੰ ਅਯੁੱਧਿਆ ਜਾਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਇਸ ਮੌਕੇ ਆਪਣੇ ਘਰਾਂ 'ਚ ਦੀਵੇ ਜਗਾ ਕੇ ਦੀਵਾਲੀ ਵਜੋਂ ਮਨਾਉਣ, ਕਿਉਂਕਿ ਭਗਵਾਨ ਰਾਮ 22 ਜਨਵਰੀ ਨੂੰ ਆਪਣੇ ਮੂਲ ਸਥਾਨ 'ਤੇ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News