ਜੈਪੁਰ ’ਚ ਬਦਮਾਸ਼ਾਂ ਨੇ 2 ਲੜਕੀਆਂ ’ਤੇ ਤੇਜ਼ਾਬ ਸੁੱਟਿਆ

10/02/2022 1:59:40 PM

ਜੈਪੁਰ (ਭਾਸ਼ਾ)– ਰਾਜਧਾਨੀ ਜੈਪੁਰ ’ਚ ਸ਼ਨੀਵਾਰ ਨੂੰ ਵੱਖ-ਵੱਖ ਘਟਨਾਵਾਂ ’ਚ ਬਾਈਕ ਸਵਾਰ ਅਣਪਛਾਤੇ ਬਦਮਾਸ਼ ਨੇ ਦੋ ਲੜਕੀਆਂ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਤੋਂ ਬਾਅਦ ਮੁੱਖ ਵਿਰੋਧੀ ਪਾਰਟੀ ਨੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।

ਪੁਲਸ ਨੇ ਦੱਸਿਆ ਕਿ ਇਕ ਘਟਨਾ ਸ਼ਹਿਰ ਦੇ ਸੰਗਨੇਰ ਇਲਾਕੇ ’ਚ ਵਾਪਰੀ, ਜਿੱਥੇ ਇਕ ਬਾਈਕ ਸਵਾਰ ਨੇ 22 ਸਾਲਾ ਲੜਕੀ ’ਤੇ ਅਤੇ ਉਸ ਤੋਂ ਬਾਅਦ ਇਕ ਕਿਲੋਮੀਟਰ ਦੂਰ 19 ਸਾਲਾ ਇਕ ਹੋਰ ਲੜਕੀ ’ਤੇ ਤੇਜ਼ਾਬ ਸੁੱਟ ਦਿੱਤਾ। ਚਾਕਸੂ ਦੇ ਪੁਲਸ ਡਿਪਟੀ ਕਮਿਸ਼ਨਰ ਕੇ. ਕੇ. ਅਵਸਥੀ ਨੇ ਦੱਸਿਆ ਕਿ ਦੋਵਾਂ ਲੜਕੀਆਂ ਇਕ ਕੋਚਿੰਗ ਸੈਂਟਰ ’ਚ ਪੜ੍ਹਦੀਆਂ ਹਨ ਅਤੇ ਬਦਮਾਸ਼ ਨੂੰ ਨਹੀਂ ਪਛਾਣਦੀਆਂ ਹਨ।

ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਮੁਲਜ਼ਮ ਵੱਲੋਂ ਕਿਸ ਤਰ੍ਹਾਂ ਦੇ ਤੇਜ਼ਾਬ ਦੀ ਵਰਤੋਂ ਕੀਤੀ ਗਈ, ਇਹ ਜਾਣਨ ਲਈ ਮੌਕੇ ’ਤੇ ਫੋਰੈਂਸਿਕ ਮਾਹਿਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ’ਚ ਮੁਲਜ਼ਮ ਬਾਈਕ ਚਲਾਉਂਦਾ ਨਜ਼ਰ ਆ ਰਿਹਾ ਹੈ।


Rakesh

Content Editor

Related News