ਪੁਰਾਣੀ ਰੰਜਿਸ਼ ਦੇ ਚਲਦੇ ਔਰਤ ''ਤੇ ਸੁੱਟਿਆ ਤੇਜ਼ਾਬ

Monday, May 06, 2019 - 11:42 PM (IST)

ਪੁਰਾਣੀ ਰੰਜਿਸ਼ ਦੇ ਚਲਦੇ ਔਰਤ ''ਤੇ ਸੁੱਟਿਆ ਤੇਜ਼ਾਬ

ਕਟਨੀ, (ਯੂ. ਐੱਨ. ਆਈ.)— ਮੱਧ ਪ੍ਰਦੇਸ਼ ਦੇ ਕਟਨੀ ਦੇ ਇਕ ਰੇਲਵੇ ਸਟੇਸ਼ਨ 'ਤੇ ਸੋਮਵਾਰ ਇਕ ਅਣਪਛਾਤੇ ਨੌਜਵਾਨ ਵਲੋਂ ਟਰੇਨ 'ਚ ਬੈਠੀ ਇਕ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ ਗਿਆ, ਜਿਸ ਕਾਰਨ ਔਰਤ ਗੰਭੀਰ ਰੂਪ 'ਚ ਝੁਲਸ ਗਈ। ਔਰਤ ਨੂੰ ਪੁਲਸ ਦੀ ਮਦਦ ਨਾਲ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅੰਬਿਕਾਪੁਰ ਤੋਂ ਜੱਬਲਪੁਰ ਜਾ ਰਹੀ ਟਰੇਨ ਦੁਪਹਿਰ ਜਿਵੇਂ ਹੀ ਕਟਨੀ ਸਾਊਥ ਰੇਲਵੇ ਸਟੇਸ਼ਨ 'ਤੇ ਰੁਕੀ, ਇਸ ਦੌਰਾਨ ਇਕ ਨੌਜਵਾਨ ਡੱਬੇ 'ਚ ਤੇਜ਼ਾਬ ਲੈ ਕੇ ਚੜ੍ਹਿਆ ਤੇ ਸੀਟ 'ਤੇ ਲੰਮੀ ਪਈ ਇਕ ਔਰਤ 'ਤੇ ਸੁੱਟ ਕੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਜੀ. ਆਰ. ਪੀ. ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਔਰਤ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਾਇਆ। ਉਥੇ ਘਟਨਾ ਤੋਂ ਬਾਅਦ ਫਰਾਰ ਨੌਜਵਾਨ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News