ਗਰਭਵਤੀ ਔਰਤ ਦੇ ਢਿੱਡ ’ਤੇ ਮੈਡੀਕਲ ਜੈਲੀ ਦੀ ਥਾਂ ਲਗਾ ਦਿੱਤਾ ਐਸਿਡ
Sunday, Jun 29, 2025 - 03:21 PM (IST)

ਜਾਲਨਾ (ਭਾਸ਼ਾ) - ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਭੋਕਰਦਨ ਦੇ ਇਕ ਸਰਕਾਰੀ ਪੇਂਡੂ ਹਸਪਤਾਲ ਵਿਚ ਜਣੇਪੇ ਦੌਰਾਨ ਇਕ ਗਰਭਵਤੀ ਔਰਤ ਦੇ ਢਿੱਡ ’ਤੇ ਮੈਡੀਕਲ ਜੈਲੀ ਦੀ ਥਾਂ ‘ਹਾਈਡ੍ਰੋਕਲੋਰਿਕ ਐਸਿਡ’ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਗੰਭੀਰ ਲਾਪਰਵਾਹੀ ਲਈ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 'ਸਾਬ੍ਹ ਮੇਰੇ ਕੋਲ...!' ਬੈਗ ਖੋਲ੍ਹਦਿਆਂ ਹੀ ਥਾਣੇ 'ਚ ਪੈ ਗਈਆਂ ਭਾਜੜਾਂ
ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਖਪਾਰਖੇੜਾ ਪਿੰਡ ਦੀ ਰਹਿਣ ਵਾਲੀ ਸ਼ੀਲਾ ਭਾਲੇਰਾਓ ਜਣੇਪੇ ਲਈ ਹਸਪਤਾਲ ਪਹੁੰਚੀ ਸੀ। ਇਸ ਦੌਰਾਨ ਇਕ ਨਰਸ ਨੇ ਗਲਤੀ ਨਾਲ ਮੈਡੀਕਲ ਜੈਲੀ ਦੀ ਥਾਂ ਹਾਈਡ੍ਰੋਕਲੋਰਿਕ ਐਸਿਡ ਲਗਾ ਦਿੱਤਾ, ਜਿਸ ਕਾਰਨ ਔਰਤ ਦੇ ਢਿੱਡ ’ਤੇ ਜ਼ਖ਼ਮ ਹੋ ਗਏ। ਇਸ ਗੰਭੀਰ ਗਲਤੀ ਦੇ ਬਾਵਜੂਦ ਸ਼ੀਲਾ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਸਫਾਈ ਕਰਮਚਾਰੀ ਨੇ ਗਲਤੀ ਨਾਲ ਸਫਾਈ ਲਈ ਇਸਤੇਮਾਲ ਹੋਣ ਵਾਲਾ ਐਸਿਡ ਦਵਾਈਆਂ ਦੀ ਥਾਂ ਰੱਖ ਦਿੱਤਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ LPG ਗੈਸ ਸਿਲੰਡਰ ਸਣੇ ਇਹ ਨਿਯਮ, ਲੋਕਾਂ ਦੀਆਂ ਜੇਬ੍ਹਾਂ 'ਤੇ ਪਵੇਗਾ ਅਸਰ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।