ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਹੋਈ ‘ਸਰਹੱਦ ਸੜਕ ਸੰਗਠਨ’ ਦੀ ਉਪਲੱਬਧੀ

Tuesday, Nov 16, 2021 - 06:30 PM (IST)

ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਹੋਈ ‘ਸਰਹੱਦ ਸੜਕ ਸੰਗਠਨ’ ਦੀ ਉਪਲੱਬਧੀ

ਨਵੀਂ ਦਿੱਲੀ (ਵਾਰਤਾ)— ਗਲੋਬਲ ਸੰਸਥਾ ‘ਗਿਨੀਜ਼ ਵਰਲਡ ਰਿਕਾਰਡ’ ਨੇ ਸਰਹੱਦ ਸੜਕ ਸੰਗਠਨ ਵਲੋਂ ਲੱਦਾਖ ਦੇ ਉਮਲਿੰਗਲਾ ਦਰਰੇ ’ਤੇ 19,000 ਫੁੱਟ ਤੋਂ ਵੱਧ ਦੀ ਉੱਚਾਈ ’ਤੇ ਸੜਕ ਬਣਾਉਣ ਦੀ ਉਪਲੱਬਧੀ ਨੂੰ ਮਾਨਤਾ ਦਿੰਦੇ ਹੋਏ ਉਸ ਨੂੰ ਰਿਕਾਰਡ ਬਣਾਉਣ ਦਾ ਸਰਟੀਫ਼ਿਕੇਟ ਦਿੱਤਾ ਹੈ। ਸਰਹੱਦ ਸੜਕ ਸੰਗਠਨ ਦੇ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੂੰ ਮੰਗਲਵਾਰ ਨੂੰ ਵਰਚੂਅਲ ਸਮਾਰੋਹ ’ਚ ਇਹ ਸਰਟੀਫ਼ਿਕੇਟ ਦਿੱਤਾ ਗਿਆ। ਗਿਨੀਜ਼ ਵਰਲਡ ਰਿਕਾਰਡ ਦੇ 5 ਨੁਮਾਇੰਦਿਆਂ ਨੇ 4 ਮਹੀਨੇ ਤੱਕ ਚਲੀ ਪ੍ਰਕਿਰਿਆ ਦੌਰਾਨ ਸਰਹੱਦ ਸੜਕ ਸੰਗਠਨ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ। 

PunjabKesari

ਇਸ ਤੋਂ ਪਹਿਲਾਂ ਬੋਲੀਵੀਆ ਦੇ ਨਾਂ ਦਰਜ ਰਿਕਾਰਡ

ਇਸ ਤੋਂ ਪਹਿਲਾਂ ਇਹ ਰਿਕਾਰਡ ਬੋਲੀਵੀਆ ਵਿਚ ਉਤਰੁੰਕੁ ਜਵਾਲਾਮੁਖੀ ਤੱਕ ਸੰਪਰਕ ਮਾਰਗ ਬਣਾਉਣ ਲਈ ਦਿੱਤਾ ਗਿਆ ਸੀ। ਇਹ ਸੰਪਰਕ ਮਾਰਗ 18,953 ਫੁੱਟ ਦੀ ਉੱਚਾਈ ’ਤੇ ਬਣਿਆ ਹੋਇਆ ਹੈ, ਜਦਕਿ ਸਰਹੱਦ ਸੜਕ ਸੰਗਠਨ ਨੇ 19,024 ਫੁੱਟ ਦੀ ਉੱਚਾਈ ’ਤੇ ਸੜਕ ਬਣਾ ਕੇ ਇਸ ਰਿਕਾਰਡ ਨੂੰ ਤੋੜਿਆ ਹੈ। ਸੰਗਠਨ ਦੇ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਚੌਧਰੀ ਨੇ ਇਸ ਮੌਕੇ ਕਿਹਾ ਕਿ ਇਸ ਸੜਕ ਮਾਰਗ ਨੂੰ ਬਣਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਗਿਆ। ਕਰਮਚਾਰੀਆਂ ਨੇ 0 ਤੋਂ 40 ਡਿਗਰੀ ਤੱਕ ਘੱਟ ਤਾਪਮਾਨ ਅਤੇ ਆਮ ਤੋਂ 50 ਫ਼ੀਸਦੀ ਘੱਟ ਆਕਸੀਜਨ ਪੱਧਰ ’ਚ ਕੰਮ ਕਰਦੇ ਹੋਏ ਇਸ ਚੁਣੌਤੀ ਨੂੰ ਪੂਰਾ ਕੀਤਾ।


author

Tanu

Content Editor

Related News