ਆਚਾਰੀਆ ਬਾਲਕ੍ਰਿਸ਼ਨ ਵਿਸ਼ਵ ਰੈਂਕਿੰਗ ’ਚ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਮੁੜ ਸ਼ਾਮਲ

Tuesday, Sep 23, 2025 - 01:03 PM (IST)

ਆਚਾਰੀਆ ਬਾਲਕ੍ਰਿਸ਼ਨ ਵਿਸ਼ਵ ਰੈਂਕਿੰਗ ’ਚ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਮੁੜ ਸ਼ਾਮਲ

ਹਰਿਦੁਆਰ (ਵਿਸ਼ੇਸ਼)- ਆਚਾਰੀਆ ਬਾਲਕ੍ਰਿਸ਼ਨ ਜੀ ਨੂੰ ਅਮਰੀਕਾ ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜ ਸਮੂਹ ਤੇ ਵਿਸ਼ਵ ਪ੍ਰਸਿੱਧ ਪ੍ਰਕਾਸ਼ਕ ਐਲਸੇਵੀਅਰ ਵੱਲੋਂ ਜਾਰੀ ਦੁਨੀਆ ਦੇ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਮੁੜ ਸ਼ਾਮਲ ਕੀਤਾ ਗਿਆ ਹੈ। ਭਾਰਤ ਦੇ ਸਨਾਤਨ ਗਿਆਨ ਨੂੰ ਸਬੂਤ ਆਧਾਰਤ ਵਿਗਿਆਨਕ ਨਜ਼ਰੀਏ ਦੇ ਧਰਾਤਲ ’ਤੇ ਸਾਬਤ ਕਰ ਕੇ ਆਚਾਰੀਆ ਬਾਲਕ੍ਰਿਸ਼ਨ ਨੇ ਸਿੱਧ ਕਰ ਦਿੱਤਾ ਹੈ ਕਿ ਜੇ ਪ੍ਰਬਲ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ।
ਆਚਾਰੀਆ ਜੀ ਦੀ ਖੋਜ ਤੇ ਆਯੁਰਵੈਦਿਕ ਕੰਮਾਂ ਵਿਚ ਡੂੰਘੀ ਮੁਹਾਰਤ ਅਤੇ ਉਨ੍ਹਾਂ ਦੇ ਗਤੀਸ਼ੀਲ ਮਾਰਗਦਰਸ਼ਨ ਤੋਂ ਪ੍ਰੇਰਣਾ ਲੈ ਕੇ 300 ਤੋਂ ਵੱਖ ਖੋਜ ਲੇਖਾਂ ਦਾ ਪ੍ਰਕਾਸ਼ਨ ਕੌਮਾਂਤਰੀ ਰਿਸਰਚ ਜਰਨਲਜ਼ ’ਚ ਕੀਤਾ ਗਿਆ ਹੈ। ਉਨ੍ਹਾਂ ਦੀ ਰਹਿਨੁਮਾਈ ’ਚ ਪਤੰਜਲੀ ਵੱਲੋਂ 100 ਤੋਂ ਵੱਧ ਸਬੂਤ ਆਧਾਰਤ ਆਯੁਰਵੈਦਿਕ ਔਸ਼ਧੀਆਂ ਦਾ ਵਿਕਾਸ ਕੀਤਾ ਗਿਆ ਹੈ, ਜਿਸ ਨਾਲ ਆਯੁਰਵੈਦਿਕ ਔਸ਼ਧੀਆਂ ਦਾ ਇਕ ਆਸਾਨ ਤੇ ਐਲੋਪੈਥਿਕ ਦਵਾਈਆਂ ਦਾ ਸਾਈਡ ਇਫੈਕਟ ਰਹਿਤ ਬਦਲ ਮੁਹੱਈਆ ਹੋਇਆ ਹੈ।

ਯੋਗ ਤੇ ਆਯੁਰਵੇਦ ’ਤੇ 120 ਤੋਂ ਵੱਧ ਪੁਸਤਕਾਂ ਤੇ 25 ਤੋਂ ਵੱਧ ਅਪ੍ਰਕਾਸ਼ਿਤ ਪ੍ਰਾਚੀਨ ਆਯੁਰਵੇਦ ਪਾਂਡੂਲਿੱਪੀਆਂ ਦਾ ਲੇਖਨ ਉਨ੍ਹਾਂ ਦੀ ਆਯੁਰਵੇਦ ਪ੍ਰਤੀ ਆਸਥਾ ਤੇ ਸਮਰਪਣ ਦਾ ਨਤੀਜਾ ਹੈ। ਕੁਦਰਤੀ ਜੜ੍ਹੀ-ਬੂਟੀਆਂ ਨੂੰ ਹਰਬਲ ਇਨਸਾਈਕਲੋਪੀਡੀਆ ਰਾਹੀਂ ਸੂਚੀਬੱਧ ਕਰ ਕੇ ਭਵਿੱਖ ਦੀ ਵਿਗਿਆਨਕ ਪੀੜ੍ਹੀ ਨੂੰ ਇਕ ਸਮੁੱਚਾ ਕੋਸ਼ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਨੂੰ ਦੁਨੀਆ ਭਰ ਦੇ ਵਿਗਿਆਨਕ ਸਮੂਹਾਂ ਵੱਲੋਂ ਸਲਾਹਿਆ ਗਿਆ ਹੈ। ਇਸ ਮੌਕੇ ’ਤੇ ਸਵਾਮੀ ਰਾਮਦੇਵ ਜੀ ਨੇ ਕਿਹਾ ਕਿ ਆਚਾਰੀਆ ਬਾਲਕ੍ਰਿਸ਼ਨ ਨੇ ਨਾ ਸਿਰਫ ਆਯੁਰਵੇਦ ਨੂੰ ਵਿਗਿਆਨਕ ਸਬੂਤਾਂ ਦੇ ਨਾਲ ਸਥਾਪਤ ਕੀਤਾ ਹੈ, ਸਗੋਂ ਦੁਨੀਆ ਭਰ ਦੇ ਖੋਜੀਆਂ ਲਈ ਆਯੁਰਵੇਦ ਵਿਚ ਖੋਜ ਦੇ ਨਵੇਂ ਰਸਤੇ ਵੀ ਖੋਲ੍ਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News