ਦੋਸ਼ੀ ਸੰਜੇ ਰਾਏ ਨੂੰ ਸਿਆਲਦਾਹ ਕਰੋਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ''ਚ ਭੇਜਿਆ

Friday, Aug 23, 2024 - 03:43 PM (IST)

ਦੋਸ਼ੀ ਸੰਜੇ ਰਾਏ ਨੂੰ ਸਿਆਲਦਾਹ ਕਰੋਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ''ਚ ਭੇਜਿਆ

ਨੈਸ਼ਨਲ ਡੈਸਕ - ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਸੰਜੇ ਰਾਏ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਫਿਲਹਾਲ ਉਸ ਨੂੰ ਸਹਿਮਤੀ ਲਈ ਸਿਆਲਦਾਹ ਕੋਰਟ ਲਿਜਾਇਆ ਜਾ ਰਿਹਾ ਹੈ। ਸੰਜੇ ਰਾਏ ਨੇ ਪਹਿਲਾਂ ਹੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਜਤਾਇਆ।  

ਇਹ ਵੀ ਪੜ੍ਹੋ 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ

ਸੀਬੀਆਈ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸ ਵਿੱਚ ਜਾਨਵਰਾਂ ਵਰਗੀ ਪ੍ਰਵਿਰਤੀ ਹੈ ਅਤੇ ਉਹ ਅਸ਼ਲੀਲ ਫਿਲਮਾਂ ਅਤੇ ਸ਼ਰਾਬ ਦਾ ਵੀ ਆਦੀ ਹੈ। ਆਮ ਤੌਰ 'ਤੇ ਦੋਸ਼ੀ ਅਦਾਲਤ ਵਿਚ ਜ਼ਮਾਨਤ ਜਾਂ ਹਿਰਾਸਤ ਤੋਂ ਬਚਣ ਲਈ ਅਰਜ਼ੀ ਦਿੰਦੇ ਹਨ ਅਤੇ ਵਕੀਲ ਰਾਹੀਂ ਬਹਿਸ ਕਰਦੇ ਹਨ। ਪਰ ਇਸ ਮਾਮਲੇ ਵਿੱਚ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਇਸ ਲਈ ਜ਼ਮਾਨਤ ਜਾਂ ਹਿਰਾਸਤ ਵਿੱਚੋਂ ਕਿਸੇ ਤਰ੍ਹਾਂ ਬੱਚਣ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਅੱਜ ਸੰਜੇ ਰਾਏ ਸਿਆਲਦਾਹ ਕੋਰਟ ਵਿੱਚ ਪੇਸ਼ ਹੋਏ ਸਨ। ਇਸ ਦੌਰਾਨ ਲੋਕਾਂ ਨੇ ਕਚਹਿਰੀ ਕੰਪਲੈਕਸ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੋਸ਼ੀ ਸੰਜੇ ਰਾਏ ਨੂੰ ਫਾਂਸੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News