3 ਨਾਬਾਲਿਗ ਬੱਚੀਆਂ ਨਾਲ ਰੇਪ ਅਤੇ ਕਤਲ ਦੇ ਦੋਸ਼ੀ ਨੂੰ ਤੇਲੰਗਾਨਾ ਕੋਰਟ ਨੇ ਦਿੱਤੀ ਫਾਂਸੀ ਦੀ ਸਜ਼ਾ

Thursday, Feb 06, 2020 - 11:17 PM (IST)

3 ਨਾਬਾਲਿਗ ਬੱਚੀਆਂ ਨਾਲ ਰੇਪ ਅਤੇ ਕਤਲ ਦੇ ਦੋਸ਼ੀ ਨੂੰ ਤੇਲੰਗਾਨਾ ਕੋਰਟ ਨੇ ਦਿੱਤੀ ਫਾਂਸੀ ਦੀ ਸਜ਼ਾ

ਨਵੀਂ ਦਿੱਲੀ — ਤੇਲੰਗਾਨਾ ਦੇ ਕੋਰਟ ਨੇ ਤਿੰਨ ਨਾਬਾਲਿਗ ਬੱਚਿਆਂ ਨਾਲ ਰੇਪ ਕਰ ਉਨ੍ਹਾਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਦੋਸੀ ਦੀ ਪਛਾਣ ਕਰ ਉਸੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਤੋਂ ਪਹਿਲਾਂ ਵੀ ਦੋਸ਼ੀ ਨੇ ਕਿਸੇ ਬੱਚੀ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤੀ ਸੀ।
ਇਸ ਤਰ੍ਹਾਂ ਦਾ ਇਹ ਕੋਈ ਅਜਿਹਾ ਮਾਮਲਾ ਨਹੀਂ ਹੈ। ਕੁਝ ਸਮੇਂ ਪਹਿਲਾਂ ਹੀ ਭੋਪਾਲ ਦੀ ਵਿਸ਼ੇਸ਼ ਅਦਾਲਤ ਨੇ 6 ਸਾਲਾਂ ਬੱਚੀ ਨਾਲ ਰੇਪ ਬਲਾਤਕਾਰ ਅਤੇ ਉਨ੍ਹਾਂ ਦੀ ਕਤਲ ਕਰਨ ਦੇ ਦੋਸ਼  'ਚ 42 ਸਾਲਾ ਨੌਜਵਾਨ ਨੂੰ ਫਾਂਸੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਨੌਜਵਾਨ ਪੀੜਤਾ ਦਾ ਪਿਤਾ ਸੀ।
ਪੁਲਸ ਦੀ ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਨੌਜਵਾਨ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਇਸ ਲਈ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵਿਸ਼ੇਸ਼ ਜੱਜ ਕੁਮੁਦਿਨੀ ਪਟੇਨ ਨੇ ਸੋਮਵਾਰ ਨੂੰ ਦਿੱਤੇ ਫੈਸਲੇ 'ਚ ਦੋਸ਼ੀ ਅਫਜ਼ਲ ਖਾਨ ਨੂੰ ਆਪਣੀ 6 ਸਾਲਾ ਬੇਟੀ ਤੋਂ ਰੇਪ ਅਤੇ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਦੋਸ਼ੀ ਕਰਾ ਦਿੰਦੇ ਹੋ ਫਾਂਸੀ ਦੀ ਸਜ਼ਾ ਦਿੱਤੀ ਸੀ।


author

Inder Prajapati

Content Editor

Related News