ਜੇਲ੍ਹ ’ਚ ਬੰਦ ਮੁਲਜ਼ਮ ਦੂਜੇ ਮਾਮਲੇ ’ਚ ਜ਼ਮਾਨਤ ਮੰਗਣ ਦਾ ਹੱਕਦਾਰ : ਸੁਪਰੀਮ ਕੋਰਟ
Monday, Sep 09, 2024 - 06:03 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਮਾਮਲੇ ’ਚ ਹਿਰਾਸਤ ’ਚ ਬੰਦ ਮੁਲਜ਼ਮ ਦੂਜੇ ਮਾਮਲੇ ’ਚ ਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤਾਂ ਉਹ ਅਗਾਊਂ ਜ਼ਮਾਨਤ ਲੈਣ ਦਾ ਹੱਕਦਾਰ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਉਸ ਕਾਨੂੰਨੀ ਸਵਾਲ ’ਤੇ ਸੁਣਵਾਈ ਕਰ ਰਹੀ ਸੀ ਕਿ ਕੀ ਜੇਲ੍ਹ ’ਚ ਬੰਦ ਕਿਸੇ ਮੁਲਜ਼ਮ ਨੂੰ ਕਿਸੇ ਹੋਰ ਅਪਰਾਧਿਕ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਅਰਜ਼ੀ ਦੇਣ ਦਾ ਅਧਿਕਾਰ ਹੈ?
ਜਸਟਿਸ ਪਾਰਦੀਵਾਲਾ ਨੇ ਬੈਂਚ ਵੱਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਕ ਮੁਲਜ਼ਮ ਉਦੋਂ ਤੱਕ ਅਗਾਊਂ ਜ਼ਮਾਨਤ ਲੈਣ ਦਾ ਹੱਕਦਾਰ ਹੈ ਜਦੋਂ ਤੱਕ ਉਸ ਨੂੰ ਉਸ ਅਪਰਾਧ ਦੇ ਸਬੰਧ ’ਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਜੇ ਉਸ ਨੂੰ ਉਸ ਮਾਮਲੇ ’ਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਨਿਯਮਿਤ ਜ਼ਮਾਨਤ ਲਈ ਅਪੀਲ ਕਰਨਾ ਹੀ ਇਕੋ-ਇਕ ਉਪਾਅ ਹੈ। ਇਹ ਫੈਸਲਾ 2023 ’ਚ ਦਾਖਲ ਧਨਰਾਜ ਅਸ਼ਵਨੀ ਦੀ ਪਟੀਸ਼ਨ ’ਤੇ ਆਇਆ ਹੈ, ਜਿਸ ’ਚ ਇਹ ਸਵਾਲ ਚੁੱਕਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8