26 ਔਰਤਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੇ 2.5 ਕਰੋੜ, ਮੁਲਜ਼ਮ ਗ੍ਰਿਫਤਾਰ
Friday, Dec 17, 2021 - 02:54 AM (IST)
ਠਾਣੇ (ਮਹਾਰਾਸ਼ਟਰ) - ਬਿਲਕੁੱਲ ਕਿਸੇ ਫਿਲਮੀ ਕਹਾਣੀ ਵਾਂਗ ਪੂਰੇ ਦੇਸ਼ ’ਚ ਘੁੰਮ-ਘੁੰਮ ਕੇ ਇਕ ਵਿਅਕਤੀ ਨੇ 26 ਔਰਤਾਂ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਤੋਂ 2.5 ਕਰੋੜ ਰੁਪਏ ਠੱਗ ਲਏ। ਠਾਣੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਪੁੱਡੁਚੇਰੀ ਦਾ ਰਹਿਣ ਵਾਲਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਾਜੀਤ ਜੋਗਿਸ਼ (44) ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ - 100 ਤੋਂ ਵੱਧ ਲਾਸ਼ਾਂ ਨਾਲ ਰੇਪ, 2 ਕਤਲ, ਜੇਲ ’ਚ ਲੰਘੇਗੀ ਜ਼ਿੰਦਗੀ
ਪੁਲਸ ਡਿਪਟੀ ਕਮਿਸ਼ਨਰ ਡਾਕਟਰ ਵਿਨੇ ਕੁਮਾਰ ਰਾਠੌੜ ਨੇ ਦੱਸਿਆ ਕਿ ਠਾਣੇ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਨਾਲ ਹੋਏ ਧੋਖੇ ਦੀ ਸ਼ਿਕਾਇਤ ਦਰਜ ਕਰਾਈ ਸੀ। ਔਰਤ ਨੇ ਕਿਹਾ ਕਿ ਪਿਛਲੇ ਸਾਲ ਮੈਟਰੀਮੋਨਿਅਲ ਵੈੱਬਸਾਈਟ ਦੇ ਮਾਧਿਅਮ ਨਾਲ ਪ੍ਰਾਜੀਤ ਨੇ ਉਸ ਨਾਲ ਸੰਪਰਕ ਕੀਤਾ ਅਤੇ ਦੋਵਾਂ ਵਿਚਾਲੇ ਸਰੀਰਕ ਸੰਬੰਧ ਵੀ ਬਣੇ। ਪ੍ਰਾਜੀਤ ਨੇ ਦਾਅਵਾ ਕੀਤਾ ਕਿ ਉਸ ਨੇ ਪੈਰਿਸ ’ਚ ਇਕ ਹੋਟਲ ਵੇਚਿਆ ਹੈ ਅਤੇ ਉਸ ਦਾ ਪੈਸਾ ਭਾਰਤੀ ਰਿਜ਼ਰਵ ਬੈਂਕ ’ਚ ਫਸਿਆ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।