ਉਨਾਓ ''ਚ ਪਲਟੀ ਕਾਰ, ਤਿੰਨ ਲੋਕਾਂ ਦੀ ਮੌਤ

Thursday, Jul 18, 2024 - 09:25 PM (IST)

ਉਨਾਓ ''ਚ ਪਲਟੀ ਕਾਰ, ਤਿੰਨ ਲੋਕਾਂ ਦੀ ਮੌਤ

ਉਨਾਓ : ਉੱਤਰ ਪ੍ਰਦੇਸ਼ ਵਿਚ ਉਨਾਓ ਜ਼ਿਲੇ ਦੇ ਬੰਗਰਮਾਊ ਇਲਾਕੇ ਵਿਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਬੰਗਰਮਾਊ ਪੁਲਸ ਖੇਤਰ ਦੇ ਅਧਿਕਾਰੀ ਅਰਵਿੰਦ ਕੁਮਾਰ ਨੇ ਦੱਸਿਆ ਕਿ ਦਿੱਲੀ ਤੋਂ ਅਯੁੱਧਿਆ ਜਾ ਰਹੀ ਇੱਕ ਕਾਰ ਵੀਰਵਾਰ ਸ਼ਾਮ 6 ਵਜੇ ਬੰਗਰਮਾਊ ਇਲਾਕੇ 'ਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਬੇਕਾਬੂ ਹੋ ਕੇ ਪਲਟ ਗਈ। ਇਸ ਘਟਨਾ ਵਿੱਚ ਕਾਰ ਸਵਾਰ ਵੈਭਵ ਪਾਂਡੇ (35), ਮਨੋਜ ਸਿੰਘ (45) ਅਤੇ ਅਰਵਿੰਦ ਸਿੰਘ (40) ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਹਿੰਦਰ ਸਿੰਘ, ਆਸ਼ੀਸ਼ ਕੁਮਾਰ ਅਤੇ ਅਨੁਜ ਪਾਂਡੇ ਨਾਮਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


author

Baljit Singh

Content Editor

Related News