ਬਾਬਾ ਵਡਭਾਗ ਸਿੰਘ ਦੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, 2 ਸ਼ਰਧਾਲੂਆਂ ਦੀ ਮੌਤ (ਵੀਡੀਓ)

Monday, Mar 25, 2024 - 06:50 PM (IST)

ਬਾਬਾ ਵਡਭਾਗ ਸਿੰਘ ਦੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, 2 ਸ਼ਰਧਾਲੂਆਂ ਦੀ ਮੌਤ (ਵੀਡੀਓ)

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਪ੍ਰਸਿੱਧ ਬਾਬਾ ਵਡਭਾਗ ਸਿੰਘ ਦੇ ਮੈਡੀ ਮੇਲੇ ਦੌਰਾਨ ਅੱਜ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਲੈਂਡ ਸਲਾਈਡ (ਜ਼ਮੀਨ ਖਿਸਕਣ) ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ ਗੰਭੀਰ ਰੂਪ ਨਾਲ ਜ਼ਖ਼ਮੀ ਸ਼ਰਧਾਲੂਆਂ ਨੂੰ ਇਲਾਜ ਲਈ ਹਸਪਤਾਲ ਊਨਾ ਰੈਫਰ ਕੀਤਾ ਗਿਆ ਹੈ। 4 ਜ਼ਖ਼ਮੀਆਂ ਦਾ ਅੰਬ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸ਼ਾਰਟ ਸਰਕਿਟ ਕਾਰਨ ਚਾਰਜਿੰਗ 'ਤੇ ਲੱਗਾ ਮੋਬਾਇਲ ਫੋਨ ਫਟਿਆ, 4 ਮਾਸੂਮ ਬੱਚਿਆਂ ਦੀ ਗਈ ਜਾਨ

ਜਾਣਕਾਰੀ ਮੁਤਾਬਕ ਮੈਡੀ ਮੇਲੇ ਦੌਰਾਨ ਚਰਨ ਗੰਗਾ ਵਿਚ ਇਸ਼ਨਾਨ ਕਰਦੇ ਸ਼ਰਧਾਲੂਆਂ ਉੱਪਰ ਲੈਂਡ ਸਲਾਈਡ ਕਾਰਨ ਵੱਡੇ-ਵੱਡੇ ਪੱਥਰ ਡਿੱਗ ਗਏ। ਇਸ ਦੌਰਾਨ ਪੱਥਰਾਂ ਨੂੰ ਵੇਖ ਕੇ ਇੱਥੇ ਭਾਜੜ ਮਚ ਗਈ। ਇਸ ਹਾਦਸੇ ਵਿਚ ਪੰਜਾਬ ਦੇ ਰਹਿਣ ਵਾਲੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ ਕੇਵਲ ਸਿੰਘ ਬਿੱਲਾ ਦੇ ਰੂਪ ਵਿਚ ਹੋਈ ਹੈ, ਜਦਕਿ ਦੂਜੇ ਸ਼ਰਧਾਲੂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਬਲਬੀਰ ਚੰਦ ਦੇ ਰੂਪ ਵਿਚ ਹੋਈ ਹੈ। ਉੱਥੇ ਹੀ 7 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ, ਜੋ ਕਿ ਲੈਂਡ ਸਲਾਈਡ ਦੀ ਲਪੇਟ ਵਿਚ ਆ ਗਏ। 

ਇਹ ਵੀ ਪੜ੍ਹੋ- ਦਿੱਲੀ 'ਚ ਹੁਣ ਜੇਲ੍ਹ ਤੋਂ ਚੱਲੀ ਸਰਕਾਰ, CM ਕੇਜਰੀਵਾਲ ਨੇ ਜਾਰੀ ਕੀਤਾ ਪਹਿਲਾ ਆਦੇਸ਼

PunjabKesari

ਦੱਸ ਦੇਈਏ ਕਿ ਹੋਲੀ ਮੌਕੇ ਬਾਬਾ ਬਡਵਾਗ ਸਿੰਘ ਦਾ ਮੇਲਾ ਹਰ ਸਾਲ ਲੱਗਦਾ ਹੈ। ਮਾਨਤਾ ਹੈ ਕਿ ਇੱਥੇ ਬੁਰੀਆਂ ਆਤਮਾਵਾਂ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮਾਨਤਾ ਦੇ ਚੱਲਦੇ ਲੋਕਾਂ ਵਲੋਂ ਝਰਨੇ ਵਿਚ ਇਸ਼ਨਾਨ ਕੀਤਾ ਜਾਂਦਾ ਹੈ। ਬੇਹੱਦ ਭਿਆਨਕ ਹਾਦਸਾ ਵਾਪਰਿਆ ਬਡਭਾਗ ਸਿੰਘ ਦੇ ਮੇਲੇ ਵਿਚ, ਜਿੱਥੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਉਮਰ 78 ਸਾਲ, ਪੇਸ਼ਾ ਮਜ਼ਦੂਰੀ, 32 ਵਾਰ ਚੋਣਾਂ ਲੜ ਚੁੱਕੇ ਤੀਤਰ ਸਿੰਘ ਦਾ ਜਾਣੋ ਸਿਆਸੀ ਸਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News