ਮੱਝਾਂ ਖ਼ਰੀਦ ਕੇ ਪਰਤ ਰਹੇ ਵਿਅਕਤੀਆਂ ਦੀ ਗੱਡੀ ਖੱਡ 'ਚ ਡਿੱਗੀ, ਚਾਰੋ ਸਵਾਰੀਆਂ ਦੀ ਹੋਈ ਮੌਤ

Sunday, Aug 27, 2023 - 06:18 AM (IST)

ਮੱਝਾਂ ਖ਼ਰੀਦ ਕੇ ਪਰਤ ਰਹੇ ਵਿਅਕਤੀਆਂ ਦੀ ਗੱਡੀ ਖੱਡ 'ਚ ਡਿੱਗੀ, ਚਾਰੋ ਸਵਾਰੀਆਂ ਦੀ ਹੋਈ ਮੌਤ

ਮੱਧ ਪ੍ਰਦੇਸ਼ (ਭਾਸ਼ਾ): ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਇਕ ਪਿਕਅੱਪ ਵੈਨ ਦੇ ਖੱਡ ਵਿਚ ਡਿੱਗਣ ਕਾਰਨ ਰਾਜਸਥਾਨ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਰਵਾੜ ਚੌਕੀ ਇੰਚਾਰਜ ਸੁਮਿਤ ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਧੌਲਪੁਰ ਦੇ ਰਹਿਣ ਵਾਲੇ ਨਾਸਿਰ ਕੁਰੈਸ਼ੀ (20), ਸੰਨੂ ਕੁਰੈਸ਼ੀ (32), ਸਮੀਰ ਕੁਰੈਸ਼ੀ (22) ਅਤੇ ਫਰਮਾਨ ਕੁਰੈਸ਼ੀ (25) ਸ਼ਿਵਪੁਰੀ 'ਚ ਮੱਝਾਂ ਖਰੀਦ ਕੇ ਘਰ ਪਰਤ ਰਹੇ ਸਨ। ਉਸ ਨੇ ਦੱਸਿਆ ਕਿ ਇਹ ਚਾਰੇ ਇਕ ਪਿਕਅੱਪ ਵੈਨ ਵਿਚ ਜਾ ਰਹੇ ਸਨ ਜਿਸ ਵਿਚ ਕਈ ਮੱਝਾਂ ਲੱਦੀਆਂ ਹੋਈਆਂ ਸਨ।

ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ

ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਕੇਰੂਆ ਪਿੰਡ ਨੇੜੇ ਨਰਵਰ-ਭਿਤਰਵਾਰ ਸੜਕ 'ਤੇ ਹੋਏ ਹਾਦਸੇ 'ਚ ਕਈ ਮੱਝਾਂ ਦੀ ਵੀ ਮੌਤ ਹੋ ਗਈ। ਸ਼ਰਮਾ ਨੇ ਦੱਸਿਆ ਕਿ ਸੰਭਵ ਹੈ ਕਿ ਡਰਾਈਵਰ ਦਾ ਵਾਹਨ 'ਤੇ ਕਾਬੂ ਨਹੀਂ ਰਿਹਾ ਜਿਸ ਕਾਰਨ ਪਿਕਅੱਪ ਵੈਨ ਖੱਡ 'ਚ ਪਲਟ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਵਾਹਨ ਸਵਾਰ ਚਾਰ ਵਿਅਕਤੀਆਂ ਅਤੇ ਚਾਰ ਮੱਝਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News