ਰਾਜਸਥਾਨ 'ਚ ਵਾਪਰਿਆ ਵੱਡਾ ਹਾਦਸਾ, ਕਾਪਰ ਮਾਈਨ 'ਚ ਲਿਫ਼ਟ ਡਿਗਣ ਕਾਰਨ ਫਸੇ ਅਧਿਕਾਰੀ
Wednesday, May 15, 2024 - 12:12 AM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਨੀਮਕਥਾਨਾ ਜ਼ਿਲ੍ਹੇ 'ਚ ਇਕ ਖਦਾਨ 'ਚ ਚੱਲ ਰਹੇ ਕੰਮ ਦੌਰਾਨ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਲਿਫਟ ਦੀ ਚੇਨ ਟੁੱਟ ਗਈ ਹੈ। ਇਸ ਹਾਦਸੇ ਕਾਰਨ 14-15 ਲੋਕਾਂ ਦੇ ਹੇਠਾਂ ਦੱਬੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਫਸੇ ਹੋਏ ਲੋਕਾਂ 'ਚ ਕੋਲਕਾਤਾ ਤੋਂ ਆਈ ਇਕ ਵਿਜੀਲੈਂਸ ਟੀਮ ਤੇ ਖੇਤੜੀ ਕਾਪਰ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਸ਼ਾਮਲ ਹਨ। ਪੁਲਸ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਦੇ ਸਹੀ ਸਲਾਮਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਦਾ ਕਾਰਨ ਲਿਫ਼ਟ ਦੀ ਰੱਸੀ ਟੁੱਟਣ ਨੂੰ ਦੱਸਿਆ ਜਾ ਰਿਹਾ ਹੈ।
ਪੁਲਸ, ਮੈਡੀਕਲ ਤੇ ਰੈਸਕਿਊ ਟੀਮਾਂ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਤੇ ਨਜ਼ਦੀਕੀ ਹਸਪਤਾਲ ਤੋਂ ਇਕ ਐਂਬੂਲੈਂਸ ਨੂੰ ਵੀ ਬੁਲਾ ਲਿਆ ਗਿਆ ਹੈ।