18 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ, ਪ੍ਰੀਖਿਆ ਦੇਣ ਜਾ ਰਹੇ ਨੌਜਵਾਨ ਦੀ ਦਰਦਨਾਕ ਮੌਤ (ਤਸਵੀਰਾਂ)

05/19/2017 6:07:15 PM

ਲਖਨਊ— ਇੱਥੇ ਪ੍ਰੀਖਿਆ ਦੇਣ ਜਾ ਰਹੇ ਇਕ ਨੌਜਵਾਨ ਦੀ ਵੀਰਵਾਰ ਦੀ ਸਵੇਰ ਹਾਦਸੇ ''ਚ ਮੌਤ ਹੋ ਗੀ। 18 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਘਟਨਾ ਲਖਨਊ ਦੇ ਗੁਡੰਬਾ ਥਾਣਾ ਖੇਤਰ ਦੀ ਹੈ। ਬਾਰਾਬੰਕੀ ਵਾਸੀ ਰਾਮਨਰੇਸ਼ ਦਾ ਬੇਟਾ ਭੋਲਾ ਸਿੰਘ (24) ਐੱਮ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ। ਭੋਲਾ ਦੇ ਵੱਡੇ ਭਰਾ ਪਿੰਟੂ ਨੇ ਦੱਸਿਆ,''ਉਹ ਐੱਮ.ਬੀ.ਏ. ਆਖਰੀ ਸਾਲ ਦਾ ਪੇਪਰ ਦੇਣ ਇੰਸਟੀਚਿਊਟ ਜਾ ਰਿਹਾ ਸੀ। ਉਹ ਬਾਈਕ ਤੋਂ ਗੁਡੰਬਾ ਦੇ ਅਸਤੀ ਰੋਡ ਸਥਿਤ ਤੱਕ ਪਿੰਡ ਕੋਲ ਜਿਵੇਂ ਹੀ ਪੁੱਜਿਆ, ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਉਹ ਬਾਈਕ ਕਿਨਾਰੇ ਡੂੰਘੀ ਖੱਡ ''ਚ ਜਾ ਡਿੱਗੀ। ਸਿਰ ''ਚ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ।''
ਮ੍ਰਿਤਕ ਦੇ ਪਿਤਾ ਰਾਮ ਨਰੇਸ਼ ਨੇ ਦੱਸਿਆ,''ਭੋਲਾ ਦੀ ਮਾਂ ਦੀ ਬਚਪਨ ''ਚ ਹੀ ਮੌਤ ਹੋ ਗਈ ਸੀ। ਉਹ ਪੜ੍ਹਾਈ ''ਚ ਤੇਜ਼ ਸੀ, ਇਸ ਲਈ ਮਿਹਨਤ ਮਜ਼ਦੂਰੀ ਕਰ ਕੇ ਉਸ ਨੂੰ ਐੱਮ.ਬੀ.ਏ. ਕਰਵਾ ਰਿਹਾ ਸੀ। 30 ਅਪ੍ਰੈਲ 2017 ਨੂੰ ਭੋਲਾ ਦਾ ਵਿਆਹ ਹੋਇਆ ਸੀ।'' 
ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਸਿਰਫ ਇਕ ਹੀ ਗੱਲ ਕਹਿ ਰਹੀ ਹੈ, ਭੋਲਾ ਉਸ ਨੂੰ ਕਹਿੰਦੇ ਸਨ ਕਿ ਮੇਰੀ ਐੱਮ.ਬੀ.ਏ. ਦੀ ਪੜ੍ਹਾਈ ਪੂਰੀ ਹੋ ਰਹੀ ਹੈ। ਉਸ ਤੋਂ ਬਾਅਦ ਕਿਸੇ ਚੰਗੀ ਕੰਪਨੀ ''ਚ ਨੌਕਰੀ ਮਿਲ ਜਾਵੇਗੀ ਅਤੇ ਅਸੀਂ ਦੋਹਾਂ ਸ਼ਹਿਰ ''ਚ ਕਿਰਾਏ ਦਾ ਮਕਾਨ ਲੈ ਕੇ ਰਹਾਂਗੇ।''
ਡਿਪਟੀ ਡੀ.ਐੱਮ. ਜਯੋਤਸਨਾ ਨੇ ਦੱਸਿਆ, ਮ੍ਰਿਤਕ ਭੋਲਾ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਸਰਕਾਰ ਤੋਂ ਉੱਚਿਤ ਮੁਆਵਜ਼ਾ ਦਿਵਾਇਆ ਜਾਵੇਗਾ। ਉੱਥੇ ਗੁਡੰਬਾ ਥਾਣੇ ਦੇ ਇੰਸਪੈਕਟਰ ਰਾਜ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ''ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗੱਡੀ ਨੂੰ ਕਬਜ਼ੇ ''ਚ ਲੈ ਕੇ ਫਰਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਸ ਨੇ ਸਮਝਾ ਬੁਝਾ ਕੇ ਸ਼ਾਂਤ ਕਰਵਾਇਆ।


Disha

News Editor

Related News