Accident : ਦੋ ਮੋਟਰਸਾਈਕਲਾਂ ਦੀ ਟੱਕਰ ''ਚ ਤਿੰਨ ਨੌਜਵਾਨਾਂ ਦੀ ਮੌਤ, ਤਿੰਨ ਜ਼ਖਮੀ
Friday, Sep 26, 2025 - 10:20 AM (IST)

ਨੈਸ਼ਨਲ ਡੈਸਕ : ਹਰਦੋਈ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਥਾਣਾ ਖੇਤਰ 'ਚ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਲੜਕੀ ਸਮੇਤ ਤਿੰਨ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ..ਵਿਆਹ ਮਗਰੋਂ ਨਹੀਂ ਪੈਦਾ ਹੋਇਆ ਪੁੱਤ, 2 ਧੀਆਂ ਨੂੰ ਦਿੱਤਾ ਜਨਮ ਤਾਂ ਪਤੀ ਨੇ ਮਾਂ ਨਾਲ ਮਿਲ ਕੇ...
ਪੁਲਸ ਸਰਕਲ ਅਫਸਰ ਅੰਕਿਤ ਮਿਸ਼ਰਾ ਨੇ ਦੱਸਿਆ ਕਿ ਕੋਤਵਾਲੀ ਦੇਹਾਤ ਥਾਣਾ ਖੇਤਰ ਵਿੱਚ ਪਰਾਗ ਡੇਅਰੀ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ 'ਚ ਕੋਤਵਾਲੀ ਦੇਹਾਤ ਖੇਤਰ ਦੇ ਬਰਗਾੜੀਆ ਦੇ ਰਹਿਣ ਵਾਲੇ ਸੋਨਲਾਲ (22) ਅਤੇ ਰਾਜਨ (22) ਦੀ ਮੌਤ ਹੋ ਗਈ ਤੇ ਦੂਜੇ ਮੋਟਰਸਾਈਕਲ 'ਤੇ ਸਵਾਰ ਪਦਰਵਾ ਪਿੰਡ ਦਾ ਰਹਿਣ ਵਾਲਾ ਆਦਿਤਿਆ (25) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਆਦਿਤਿਆ ਦੀ ਮਾਂ ਮੁੰਨੀ ਦੇਵੀ (55), ਭਾਬੀ ਸਰੋਜਨੀ (27) ਤੇ ਭਤੀਜੀ ਸ਼ਿਵਾਂਗੀ (2.5 ਸਾਲ) ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਰਦੋਈ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8