ਕਰਨਾਟਕ : ਏ.ਸੀ.ਬੀ. ਨੇ 15 ਸਰਕਾਰੀ ਅਧਿਕਾਰੀਆਂ ਦੇ ਕੰਪਲੈਕਸਾਂ ’ਚ ਮਾਰੇ ਛਾਪੇ
Wednesday, Nov 24, 2021 - 04:52 PM (IST)
ਬੈਂਗਲੁਰੂ (ਭਾਸ਼ਾ)- ਕਰਨਾਟਕ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਜਾਇਜ਼ ਸਰੋਤ ਤੋਂ ਵੱਧ ਆਮਦਨ ਦੇ ਮਾਮਲੇ ’ਚ ਬੁੱਧਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਸਰਕਾਰੀ ਅਧਿਕਾਰੀਆਂ ਦੇ ਰਾਜ ’ਚ ਕਰੀਬ 60 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਏ.ਸੀ.ਬੀ. ਦੇ ਕਰੀਬ 400 ਅਧਿਕਾਰੀਆਂ ਨੇ ਵੱਖ-ਵੱਖ ਵਿਭਾਗਾਂ ਦੇ 15 ਅਧਿਕਾਰੀਆਂ ਦੇ ਬੈਂਗਲੁਰੂ, ਮੰਗਲੁਰੂ, ਮਾਂਡਿਆ ਅਤੇ ਬੇਲਾਰੀ ਸਥਿਤ ਟਿਕਾਣਿਆਂ ਦੀ ਤਲਾਸ਼ੀ ਲਈ। ਏ.ਸੀ.ਬੀ. ਨੇ ਇੱਥੇ ਜਾਰੀ ਬਿਆਨ ’ਚ ਕਿਹਾ,‘‘ਅੱਜ 8 ਸੁਪਰਡੈਂਟਾਂ, 100 ਅਧਿਕਾਰੀਆਂ ਅਤੇ 300 ਕਰਮੀਆਂ ਦੀ ਟੀਮ ਨੇ 15 ਅਧਿਕਾਰੀਆਂ ਵਿਰੁੱਧ ਜਾਇਜ਼ ਸਰੋਤ ਤੋਂ ਵੱਧ ਆਮਦਨ ਦੇ ਮਾਮਲੇ ’ਚ 60 ਟਿਕਾਣਿਆਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਬਿਊਰੋ ਅਨੁਸਾਰ ਮੰਗਲੁਰੂ ਸਮਾਰਟ ਸਿਟੀ ਦੇ ਕਾਰਜਕਾਰੀ ਇੰਜੀਨੀਅਰ ਕੇ.ਐੱਸ. ਲਿੰਗੋਗੌੜਾ, ਮਾਂਡਯਾ ਦੇ ਕਾਰਜਕਾਰੀ ਇੰਜੀਨੀਅਰ ਦੇ ਸ਼੍ਰੀਨਿਵਾਸ, ਡੋਡਾਬੱਲਾਪੁਰਾ ਦੇ ਮਾਲੀਆ ਇੰਸਪੈਕਟਰ ਲਕਸ਼ਮੀ ਨਰਸਿੰਘਮਈਆ, ਬੈਂਗਲੁਰੂ ਨਿਰਮਿਤ ਕੇਂਦਰ ਦੇ ਸਾਬਕਾ ਪ੍ਰਾਜੈਕਟ ਪ੍ਰਬੰਧਕ ਵਾਸੂਦੇਵ, ਬੈਂਗਲੁਰੂ ਨੰਦਨੀ ਡੇਅਰੀ ਦੇ ਮਹਾ ਪ੍ਰਬੰਧਕ ਬੀ. ਕ੍ਰਿਸ਼ਨਾ ਰੈੱਡੀ ਆਦਿ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਏ.ਸੀ.ਬੀ. ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜਾਇਦਾਦ ਦੇ ਕਾਗਜ਼ਾਤ, ਵੱਡੀ ਮਾਤਰਾ ’ਚ ਸੋਨੇ ਅਤੇ ਚਾਂਦੀ ਦੇ ਗਹਿਣੇ, ਨਕਦੀ ਅਤੇ ਨਿਵੇਸ਼ ਦੇ ਕਾਗਜ਼ਾਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਗਡਗ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਟੀ.ਐੱਸ. ਰੁਰਦੇਸ਼ਾਪਾ ਦੇ ਘਰੋਂ 7 ਕਿਲੋਗ੍ਰਾਮ ਸੋਨਾ ਅਤੇ 15 ਲੱਖ ਰੁਪਏ ਦੀ ਨਕਦੀ ਮਿਲੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ