ACB ਨੇ ਬਾਰ ਮਾਲਕ ਵਿਰੁੱਧ ਜਾਰੀ ਕੀਤਾ ਲੁੱਕ-ਆਊਟ ਨੋਟਿਸ
Wednesday, Jul 28, 2021 - 03:35 AM (IST)
ਮੁੰਬਈ– ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੇ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੀ ਆਪਣੀ ਜਾਂਚ ਸਬੰਧੀ ਇਕ ਸਥਾਨਕ ਬਾਰ ਮਾਲਕ ਵਿਰੁੱਧ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਏ. ਸੀ. ਬੀ. ਨੇ ਇੰਸਪੈਕਟਰ ਅਨੂਪ ਡਾਂਗੇ ਵੱਲੋਂ ਪਰਮਬੀਰ ਵਿਰੁੱਧ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਕੁਝ ਸਮਾਂ ਪਹਿਲਾਂ ਜਾਂਚ ਸ਼ੁਰੂ ਕੀਤੀ ਸੀ। ਅਨੂਪ ਡਾਂਗੇ ਨੂੰ ਪਿਛਲੇ ਸਾਲ ਮੁਅੱਤਲ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿਚ ਬਹਾਲ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼
ਏ. ਸੀ. ਬੀ. ਦੇ ਇਕ ਅਧਿਕਾਰੀ ਨੇ ਪਰਮਬੀਰ ਵਿਰੁੱਧ ਲੁੱਕ-ਆਊਟ ਨੋਟਿਸ ਜਾਰੀ ਕੀਤੇ ਜਾਣ ਬਾਰੇ ਮੀਡੀਆ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਏ. ਸੀ. ਬੀ. ਮੁਤਾਬਕ ਡਾਂਗੇ ਨੇ ਦੋਸ਼ ਲਾਇਆ ਸੀ ਕਿ ਖੁਦ ਨੂੰ ਪਰਮਬੀਰ ਦਾ ਰਿਸ਼ਤੇਦਾਰ ਦੱਸਦੇ ਹੋਏ ਇਕ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਪੁਲਸ ਫੋਰਸ ਵਿਚ ਬਹਾਲੀ ਲਈ 2 ਕਰੋੜ ਰੁਪਏ ਮੰਗੇ ਸਨ।
ਇਹ ਖ਼ਬਰ ਪੜ੍ਹੋ- ਆਸਾਮ ਸਰਕਾਰ ਮਿਜ਼ੋਰਮ ਦੀ ਹੱਦ ’ਤੇ ਖੜ੍ਹੀਆਂ ਕਰੇਗੀ 3 ਕਮਾਂਡੋਜ਼ ਬਟਾਲੀਅਨਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।