ਸਵੇਰੇ-ਸਵੇਰੇ ਫਟ ਗਿਆ AC ! ਧਮਾਕੇ ਮਗਰੋਂ ਲੱਗ ਗਈ ਅੱਗ, ਨੋਇਡਾ ਦੇ ਫਲੈਟ ''ਚ ਫੈਲੀ ਸਨਸਨੀ

Thursday, Jun 04, 2026 - 09:57 AM (IST)

ਸਵੇਰੇ-ਸਵੇਰੇ ਫਟ ਗਿਆ AC ! ਧਮਾਕੇ ਮਗਰੋਂ ਲੱਗ ਗਈ ਅੱਗ, ਨੋਇਡਾ ਦੇ ਫਲੈਟ ''ਚ ਫੈਲੀ ਸਨਸਨੀ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 39 ਥਾਣਾ ਖੇਤਰ 'ਚ ਵੀਰਵਾਰ ਸਵੇਰੇ ਇਕ ਫਲੈਟ ਦੇ ਇਨਡੋਰ ਏਸੀ ਯੂਨਿਟ 'ਚ ਅੱਗ ਲੱਗ ਗਈ। ਹਾਲਾਂਕਿ, ਅਧਿਕਾਰੀਆਂ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਸੈਕਟਰ 100 'ਚ ਲੋਟਸ ਬਲੂਬਰਡ ਸੋਸਾਇਟੀ ਦੇ ਟਾਵਰ 7 'ਚ ਇਕ ਫਲੈਟ 'ਚ ਸਵੇਰੇ 3:15 ਵਜੇ ਦੇ ਕਰੀਬ ਏਸੀ ਦੀ ਯੂਨਿਟ 'ਚ ਪਟਾਕਿਆਂ ਵਰਗੀ ਆਵਾਜ਼ ਦੇ ਨਾਲ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਦੱਸਿਆ ਗਿਆ ਸੀ ਕਿ ਫਲੈਟ 'ਚ 2 ਲੋਕ ਫਸੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨਾਲ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਭੇਜੀ ਗਈ। ਚੌਬੇ ਨੇ ਕਿਹਾ ਕਿ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਫਲੈਟ 'ਚ ਮੌਜੂਦ ਦੋਵੇਂ ਲੋਕ ਸੁਰੱਖਿਅਤ ਬਾਹਰ ਨਿਕਲ ਆਏ ਸਨ ਅਤੇ ਸੋਸਾਇਟੀ ਦੇ ਅੱਗ ਬੁਝਾਊ ਸਿਸਟਮ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਏਸੀ ਯੂਨਿਟ 'ਚ ਜ਼ਿਆਦਾ ਗਰਮੀ ਕਾਰਨ ਲੱਗੀ ਸੀ। ਮੁੱਖ ਫਾਇਰ ਅਫਸਰ ਦੇ ਅਨੁਸਾਰ, ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਇਸ ਸਾਲ ਗਰਮੀ ਦੌਰਾਨ ਏਸੀ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ,"ਹੁਣ ਤੱਕ, ਏਸੀ ਯੂਨਿਟ ਨੂੰ ਅੱਗ ਲੱਗਣ ਨਾਲ ਸੰਬੰਧਤ 87 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।'' ਉਨ੍ਹਾਂ ਕਿਹਾ ਕਿ ਹਾਲ 'ਚ ਸਪਾਰਕ ਮਿੰਡਾ ਕੰਪਨੀ 'ਚ ਵੀ ਏਸੀ ਯੂਨਿਟ 'ਚ ਅੱਗ ਲੱਗਣ ਤੋਂ ਬਾਅਦ ਭਿਆਨਕ ਅੱਗ ਭੜਕ ਗਈ ਸੀ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News