ਏ.ਸੀ. ''ਚ ਧਮਾਕਾ, ਤਿੰਨ ਲੋਕਾਂ ਦੀ ਮੌਤ

05/15/2019 3:55:55 PM

ਚੇਨਈ— ਤਾਮਿਲਨਾਡੂ 'ਚ ਵਿਲੁਪੁਰਮ ਜ਼ਿਲੇ ਦੇ ਕਾਵੇਰੀਪੱਕਮ 'ਚ ਬੁੱਧਵਾਰ ਨੂੰ ਇਕ ਮਕਾਨ 'ਚ ਏਅਰ ਕੰਡੀਸ਼ਨਰ (ਏ.ਸੀ.) 'ਚ ਧਮਾਕੇ ਨਾਲ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਹੈੱਡ ਕੁਆਰਟਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਕ ਪਰਿਵਾਰ ਦੇ ਲੋਕ ਕਮਰੇ 'ਚ ਸੁੱਤੇ ਹੋਏ ਸਨ। ਇਸੇ ਦੌਰਾਨ ਬਿਜਲੀ ਦਾ ਕਰੰਟ ਲੀਕੇਜ ਹੋਣ ਕਾਰਨ ਏਅਰ ਕੰਡੀਸ਼ਨਰ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਤਿੰਨ ਲੋਕਾਂ ਦੀ ਸੜ ਕੇ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਰਾਜੂ (60) ਅਤੇ ਉਸ ਦੀ ਪਤਨੀ ਕਲਾ (55) ਅਤੇ ਬੇਟੇ ਗੌਤਮਨ (26) ਦੇ ਰੂਪ 'ਚ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ।


DIsha

Content Editor

Related News