ਵਿਦੇਸ਼ ਜਾ ਰਹੇ ਸ਼ਾਹ ਫੈਸਲ ਨੂੰ ਦਿੱਲੀ ਏਅਰਪੋਰਟ ''ਤੇ ਪੁਲਸ ਨੇ ਰੋਕਿਆ, ਵਾਪਸ ਕਸ਼ਮੀਰ ਭੇਜਿਆ

Wednesday, Aug 14, 2019 - 04:31 PM (IST)

ਵਿਦੇਸ਼ ਜਾ ਰਹੇ ਸ਼ਾਹ ਫੈਸਲ ਨੂੰ ਦਿੱਲੀ ਏਅਰਪੋਰਟ ''ਤੇ ਪੁਲਸ ਨੇ ਰੋਕਿਆ, ਵਾਪਸ ਕਸ਼ਮੀਰ ਭੇਜਿਆ

ਨਵੀਂ ਦਿੱਲੀ— ਆਈ.ਏ.ਐੱਸ. ਤੋਂ ਨੇਤਾ ਬਣੇ ਸ਼ਾਹ ਫੈਸਲ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਹੀ ਵਾਪਸ ਸ਼੍ਰੀਨਗਰ ਭੇਜ ਦਿੱਤਾ ਗਿਆ। ਫੈਸਲ ਜੰਮੂ ਐਂਡ ਕਸ਼ਮੀਰ ਪੀਪਲਜ਼ ਮੁਵਮੈਂਟ ਦੇ ਨੇਤਾ ਹਨ। ਉਹ ਵਿਦੇਸ਼ ਜਾਣ ਲਈ ਦਿੱਲੀ ਤੋਂ ਫਲਾਈਟ ਲੈਣ ਵਾਲੇ ਸਨ ਪਰ ਇਮੀਗ੍ਰੇਸ਼ਨ ਅਫ਼ਸਰਾਂ ਨੇ ਉਨ੍ਹਾਂ ਨੂੰ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਦੇ ਅਧੀਨ ਹਿਰਾਸਤ 'ਚ ਲੈ ਕੇ ਸ਼੍ਰੀਨਗਰ ਰਵਾਨਾ ਕਰ ਦਿੱਤਾ।

ਦਰਅਸਰ ਸ਼ਾਹ ਫੈਸਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਏ ਜਾਣ ਅਤੇ ਰਾਜ ਨੂੰ 2 ਹਿੱਸਿਆਂ, ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡ ਕੇ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤੇ ਜਾਣ ਦੇ ਫੈਸਲੇ ਦੇ ਬਾਅਦ ਤੋਂ ਹੀ ਅੱਗ ਉਗਲ ਰਹੇ ਹਨ। ਉਹ ਵਿਅਕਤੀਗਤ ਬਿਆਨ ਦੇਣ ਦੇ ਨਾਲ-ਨਾਲ ਮੀਡੀਆ 'ਚ ਵੀ ਬੇਹੱਦ ਭੜਕਾਊ ਭਾਸ਼ਣ ਦੇ ਰਹੇ ਸਨ। ਅਜਿਹੇ 'ਚ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਆਵਾਜਾਈ ਸੀਮਿਤ ਰੱਖਣ ਦੀ ਜ਼ਰੂਰਤ ਮਹਿਸੂਸ ਹੋਈ।

ਸ਼ਾਹ ਫੈਸਲ 2010 ਬੈਚ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਟਾਪਰ ਰਹੇ ਸਨ। ਉਨ੍ਹਾਂ ਨੇ ਇਸ ਸਾਲ ਜਨਵਰੀ ਮਹੀਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਕਿ ਬੇਗੁਨਾਹ ਕਸ਼ਮੀਰੀਆਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਦੇਸ਼ 'ਚ ਮੁਸਲਮਾਨਾਂ ਦੇ ਹਿੱਤਾਂ ਦੀ ਅਣਦੇਖੀ ਹੋ ਰਹੀ ਹੈ। ਉਨ੍ਹਾਂ ਨੇ 17 ਮਾਰਚ ਨੂੰ ਸ਼੍ਰੀਨਗਰ ਦੇ ਰਾਜਬਾਗ 'ਚ ਆਯੋਜਿਤ ਇਕ ਸਮਾਰੋਹ 'ਚ ਨਵੀਂ ਸਿਆਸੀ ਪਾਰਟੀ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ ਬਣਾਉਣ ਦਾ ਐਲਾਨ ਕੀਤਾ।


author

DIsha

Content Editor

Related News